ਸਿਡਨੀ, ਏਐੱਫਪੀ : ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਗੂਗਲ (Google) ਨੇ ਆਸਟ੍ਰੇਲੀਆ 'ਚ ਨਵੇਂ ਕਾਨੂੰਨ ਦੇ ਮਸਲੇ 'ਤੇ ਉੱਥੇ ਆਪਣਾ ਸਰਚ ਇੰਜਣ ਬਲਾਕ ਕਰਨ ਦੀ ਧਮਕੀ ਦਿੱਤੀ ਹੈ। Google ਨੇ ਸ਼ੁੱਕਰਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਨਿਊਜ਼ ਲਈ ਸਥਾਨਕ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਆਸਟ੍ਰੇਲੀਆ 'ਚ ਆਪਣੇ ਸਰਚ ਇੰਜਣ ਦੇ ਇਸਤੇਮਾਲ ਨੂੰ ਰੋਕ ਦੇਵੇਗਾ। ਉਸ ਨੇ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਉਹ ਨਵੇਂ ਤਜਵੀਜ਼ਸ਼ੁਦਾ ਕਾਨੂੰਨ 'ਚ ਬਦਲਾਅ ਕਰੇ ਨਹੀਂ ਤਾਂ ਉਹ ਦੇਸ਼ ਦੇ ਯੂਜ਼ਰਜ਼ ਲਈ ਸਰਚ ਇੰਜਣ ਦੇ ਇਸਤੇਮਾਲ 'ਤੇ ਰੋਕ ਲਗਾਉਣ ਲਈ ਮਜਬੂਰ ਹੋ ਜਾਵੇਗਾ।

ਦੱਸ ਦੇਈਏ ਕਿ ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਬੀਤੇ ਇਕ ਮਹੀਨੇ ਤੋਂ ਆਸਟ੍ਰੇਲਿਆਈ ਸਰਕਾਰ ਤੇ ਗੂਗਲ ਵਿਚਕਾਰ ਰੇੜਕਾ ਜਾਰੀ ਹੈ। ਦੋਵਾਂ ਵਿਚਕਾਰ ਮੀਡੀਆ ਪੇਮੈਂਟ ਲਾਅ (Media Payment Law) ਸਬੰਧੀ ਰੇੜਕਾ ਚੱਲ ਰਿਹਾ ਹੈ। ਗੂਗਲ ਨੇ ਆਸਟ੍ਰੇਲੀਆ ਦੇ ਮੈਨੇਜਿੰਗ ਡਾਇਰੈਕਟਰ ਮੇਲ ਸਿਲਵਾ ਨੇ ਕੈਨਬਰਾ 'ਚ ਇਕ ਸੈਨੇਟ ਕਮੇਟੀ ਨੂੰ ਦੱਸਿਆ ਕਿ ਜੇਕਰ ਮੌਜੂਦਾ ਮੀਡੀਆ ਕਾਨੂੰਨ ਅਪਰਿਵਰਤਿਤ ਰਹਿ ਜਾਂਦਾ ਹੈ ਤਾਂ ਉਹ ਸਭ ਤੋਂ ਖ਼ਰਾਬ ਹਾਲਤ ਹੋਵੇਗੀ ਤੇ ਫਰਮ ਨੂੰ ਆਸਟ੍ਰੇਲਿਆਈ ਲੋਕਾਂ ਨੂੰ ਬਲਾਕ ਕਰਨ ਲਈ ਮਜਬੂਰ ਹੋਣਾ ਪਵੇਗਾ।

ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੇ ਦਿੱਤਾ ਕਰਾਰਾ ਜਵਾਬ

ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰਿਸਨ, ਜਿਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੀ ਮੀਡੀਆ ਸੰਗਠਨਾਂ ਵੱਲੋਂ ਅਮਰੀਕੀ ਤਕਨੀਕੀ ਫਰਮਾਂ 'ਤੇ ਨਕੇਲ ਕੱਸਣ ਦੀ ਮੰਗ ਕੀਤੀ ਹੈ, ਉਨ੍ਹਾਂ ਨੇ ਇਸ ਸਬੰਧੀ ਜਵਾਬ ਦਿੱਤਾ ਹੈ। ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ 'ਚ ਜੋ ਚੀਜ਼ਾਂ ਤੁਸੀਂ ਕਰ ਸਕਦੇ ਹੋ, ਉਨ੍ਹਾਂ ਲਈ ਆਸਟ੍ਰੇਲੀਆ ਆਪਣੇ ਨਿਯਮ ਬਣਾਉਂਦਾ ਹੈ। ਸਾਡੀ ਸੰਸਦ 'ਚ ਅਜਿਹਾ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕ ਆਸਟ੍ਰੇਲੀਆ 'ਚ ਉਸ ਦੇ ਨਾਲ ਕੰਮ ਕਰਨਾ ਚਾਹੁੰਦੇ ਹਨ, ਤੁਹਾਡਾ ਬਹੁਤ ਸਵਾਗਤ ਹੈ, ਪਰ ਅਸੀਂ ਧਮਕੀਆਂ ਦਾ ਜਵਾਬ ਨਹੀਂ ਦਿੰਦੇ ਹਾਂ।

ਗੂਗਲ ਦੀ ਇਹ ਧਮਕੀ ਕਾਫੀ ਪ੍ਰਭਾਵਸ਼ਾਲੀ ਹੈ ਕਿਉਂਕਿ ਡਿਜੀਟਲ ਦਿੱਗਜ ਦੁਨੀਆ ਭਰ 'ਚ ਰੈਗੂਲੇਟਰੀ ਕਾਰਵਾਈ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਸਥਾਨਕ ਮੁਕਾਬਲੇਬਾਜ਼ੀ ਰੈਗੂਲੇਟਰੀ ਅਨੁਸਾਰ, ਆਸਟ੍ਰੇਲੀਆ 'ਚ ਆਨਲਾਈਨ ਖੋਜਾਂ ਦਾ ਘੱਟੋ-ਘੱਟ 94 ਫ਼ੀਸਦੀ ਨਤੀਜਾ ਅਲਫਾਬੈੱਟ ਇੰਕ ਯੂਨਿਟ ਤੋਂ ਹੋ ਕੇ ਗੁਜ਼ਰਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਕਿਹਾ, 'ਅਸੀਂ ਧਮਕੀਆਂ 'ਤੇ ਪ੍ਰਤੀਕਿਰਿਆ ਨਹੀਂ ਦਿੰਦੇ ਹਾਂ।'

Posted By: Seema Anand