ਮੈਲਬੌਰਨ (ਏਪੀ) : ਮੈਲਬੌਰਨ ਦੇ ਫਰੀਵੇ 'ਤੇ ਤੇਜ਼ ਰਫ਼ਤਾਰ ਟਰੱਕ ਨੇ ਆਸਟ੍ਰੇਲੀਆਈ ਪੁਲਿਸ ਦੇ ਚਾਰ ਜਵਾਨਾਂ ਨੂੰ ਕੁਚਲ ਦਿੱਤਾ। ਹਾਦਸੇ ਸਮੇਂ ਡਰਾਈਵਰ ਨੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੋਇਆ ਸੀ। ਪੋਰਸ਼ 911 ਟਰੱਕ ਦੇ 41 ਸਾਲਾ ਡਰਾਈਵਰ ਨੂੰ ਜਦੋਂ ਪੁਲਿਸ ਨੇ ਹਾਦਸੇ ਪਿੱਛੋਂ ਹੇਠਾਂ ਉਤਾਰਿਆ ਤਾਂ ਉਸ ਨੇ ਦੌੜਦਿਆਂ ਮੌਕੇ ਦੀ ਤਸਵੀਰ ਖਿੱਚੀ। ਉਹ ਪੈਦਲ ਹੀ ਮੌਕੇ ਤੋਂ ਭੱਜ ਗਿਆ ਤੇ ਤਸਵੀਰ ਆਨਲਾਈਨ ਪੋਸਟ ਕੀਤੀ। ਬਾਅਦ 'ਚ ਪੁਲਿਸ ਨੇ ਉਸ ਨੂੰ ਫੜ ਲਿਆ।

ਵਿਕਟੋਰੀਆ ਸਟੇਟ ਵਿਚ ਇਕ ਹਾਦਸੇ ਵਿਚ ਏਨੇ ਪੁਲਿਸ ਜਵਾਨਾਂ ਦੇ ਮਾਰੇ ਜਾਣ ਦੀ ਇਹ ਪਹਿਲੀ ਘਟਨਾ ਹੈ। ਇਸ ਵੇਲੇ ਟਰੱਕ ਡਰਾਈਵਰ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਵਿਚ ਦਾਖ਼ਲ ਹੈ। ਪੁਲਿਸ ਅਨੁਸਾਰ ਇਸ ਡਰਾਈਵਰ ਦਾ ਪਹਿਲਾਂ ਹੀ ਅਪਰਾਧਕ ਰਿਕਾਰਡ ਹੈ। ਡਰਾਈਵਰ ਦਾ ਜਦੋਂ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦਾ ਟੈਸਟ ਕਰਵਾਇਆ ਤਾਂ ਉਹ ਪਾਜ਼ੇਟਿਵ ਨਿਕਲਿਆ। ਪੁਲਿਸ ਅਨੁਸਾਰ ਡਰਾਈਵਰ ਨੇ ਪੁਲਿਸ ਦੀ ਕਾਰ ਨੂੰ ਪਿਛਲੇ ਪਾਸਿਉਂ ਜ਼ੋਰਦਾਰ ਟੱਕਰ ਮਾਰੀ। ਕਾਰ ਵਿਚ ਮੌਜੂਦ ਪੁਲਿਸ ਦੇ ਚਾਰ ਜਵਾਨ ਜਿਨ੍ਹਾਂ ਵਿਚ ਇਕ ਮਹਿਲਾ ਜਵਾਨ ਵੀ ਸ਼ਾਮਲ ਸੀ, ਦੀ ਮੌਤ ਹੋ ਗਈ।