ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : 2008 ਤੋਂ ਮਲੇਸ਼ੀਆ ਦੀ ਸੰਸਦ ਵਿਚ ਪਹਿਲੇ ਸਿੱਖ ਐੱਮਪੀ ਵਜੋਂ ਆਪਣੀ ਸਰਦਾਰੀ ਕਾਇਮ ਰੱਖ ਰਹੇ ਤੇ ਹੁਣ ਕੈਬਨਿਟ ਮੰਤਰੀ ਵਜੋਂ ਕੰਮ ਕਰ ਰਹੇ ਗੋਬਿੰਦ ਸਿੰਘ ਦਿਓ ਨਾਲ ਨਿਊਜ਼ੀਲੈਂਡ ਦੇ ਐੱਮਪੀ ਕੰਵਲਜੀਤ ਸਿੰਘ ਬਖਸ਼ੀ ਨੇ ਆਪਣੇ ਮਲੇਸ਼ੀਆ ਦੇ ਸਰਕਾਰੀ ਦੌਰੇ ਦੌਰਾਨ ਲੰਬੀ ਮੁਲਾਕਾਤ ਕੀਤੀ।

ਗੋਬਿੰਦ ਸਿੰਘ ਦਿਓ ਇਸ ਵੇਲੇ ਮਲੇਸ਼ੀਆ ਦੇ ਕਮਿਊਨੀਕੇਸ਼ਨ ਅਤੇ ਮਲਟੀ ਮੀਡੀਆ ਮੰਤਰੀ ਹਨ। ਬਿ੍ਰਟੇਨ ਤੋਂ ਵਕਾਲਤ ਦੀ ਡਿਗਰੀ ਕਰਨ ਵਾਲੇ 45 ਸਾਲਾ ਦਿਓ ਡੈਮੋਯੇਟਿਕ ਐਕਸ਼ਨ ਪਾਰਟੀ ਦੇ ਉਪ ਚੇਅਰਮੈਨ ਵੀ ਹਨ। ਦਿਓ ਅੰਮਿ੍ਰਤਸਰ ਨਾਲ ਸਬੰਧ ਰੱਖਦੇ ਹਨ ਜਦਕਿ ਕੰਵਲਜੀਤ ਸਿੰਘ ਬਖਸ਼ੀ ਦਿੱਲੀ ਨਾਲ ਸਬੰਧ ਰੱਖਦੇ ਹਨ। ਦੋਹਾਂ ਨੇਤਾਵਾਂ ਨੇ ਜਿੱਥੇ ਮਲੇਸ਼ੀਆ-ਨਿਊਜ਼ੀਲੈਂਡ 'ਚ ਰਾਜਨੀਤਕ ਸਬੰਧਾਂ ਬਾਰੇ ਵਿਚਾਰਾਂ ਕੀਤੀਆਂ ਉਥੇ ਪ੍ਰਵਾਸੀ ਭਾਰਤੀਆਂ ਦੀ ਖੁਸ਼ਹਾਲੀ ਤੇ ਸਿੱਖ ਰਾਜਨੀਤੀ 'ਤੇ ਵੀ ਗੱਲਬਾਤ ਕੀਤੀ। ਬਖਸ਼ੀ ਨੇ ਮੰਤਰੀ ਸਾਹਿਬ ਦੇ ਦਫ਼ਤਰ 'ਚ ਮਹਿਮਾਨ ਬੁੱਕ 'ਤੇ ਸੰਦੇਸ਼ ਵੀ ਛੱਡਿਆ ਅਤੇ ਇਕ ਦੂਜੇ ਨੂੰ ਸੌਗਾਤਾਂ ਦਾ ਵੀ ਆਦਾਨ-ਪ੍ਰਦਾਨ ਕੀਤਾ। ਵਲਿੰਗਟਨ ਸਥਿਤ ਮਲੇਸ਼ੀਅਨ ਹਾਈ ਕਮਿਸ਼ਨ ਨੇ ਵੀ ਮਾਣ ਦੇ ਨਾਲ ਇਸ ਮਿਲਣੀ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਮੇਤ ਸਾਂਝਾ ਕੀਤਾ ਹੈ।