ਸਿਡਨੀ (ਏਐੱਫਪੀ) : ਆਸਟ੍ਰੇਲੀਆ ਦੇ ਦੱਖਣੀ-ਪੱਛਮੀ ਤੱਟ 'ਤੇ ਮਸ਼ਹੂਰ ਡਾਈਵਿੰਗ ਸਥਾਨ 'ਤੇ ਵ੍ਹਾਈਟ ਸ਼ਾਰਕ ਦੇ ਹਮਲੇ ਵਿਚ ਇਕ ਗੋਤਾਖੋਰ ਦੀ ਮੌਤ ਹੋ ਗਈ। ਇਹ ਹਮਲਾ ਕੁਲ ਟਾਪੂ ਨੇੜੇ ਹੋਇਆ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵ੍ਹਾਈਟ ਸ਼ਾਰਕ ਦੇ ਕੱਟਣ ਕਾਰਨ ਇਹ ਗੋਤਾਖੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਨਵੇਂ ਸਾਲ ਵਿਚ ਕਿਸੇ ਸ਼ਾਰਕ ਦਾ ਇਹ ਪਹਿਲਾ ਹਮਲਾ ਹੈ। ਸਾਲ 2017 'ਚ ਵੀ ਵਾਈਲੀ ਬੇਅ ਵਿਖੇ ਇਕ 17 ਸਾਲਾ ਲੜਕੀ 'ਤੇ ਸ਼ਾਰਕ ਨੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਉਸ ਦੀ ਇਕ ਲੱਤ ਚਲੀ ਗਈ। ਪਾਣੀ ਵਿਚੋਂ ਬਾਹਰ ਕੱਢਣ ਪਿੱਛੋਂ ਉਸ ਦੀ ਮੌਤ ਹੋ ਗਈ ਸੀ।