ਮੈਲਬੌਰਨ : ਮੈਲਬੌਰਨ ਵਿੱਖੇ ਵਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇਂ ਸੌਗ ਦੀ ਲਹਿਰ ਦੌੜ ਗਈ ਜਦੋ ਮੈਲਬੌਰਨ ਦੇ ਉੱਤਰੀ ਇਲਾਕੇ ਕਰੇਗੀਬਰਨ ਦੇ ਵਸਨੀਕ ਰਣਦੀਪ ਸਿੰਘ ਮਾਂਗਟ ਰਿੱਕੀ (40) ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹਾਲਾਂਕਿ ਕਿ ਡਾਕਟਰਾਂ ਵੱਲੋਂ ਰਣਦੀਪ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ। ਰਣਦੀਪ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ ਮਾਂਗਟ ਦੋ ਬੇਟੀਆਂ ਰੁਹਾਣੀ (12) ਤੇ ਰੌਣਕ (8) ਤੇ ਬੇਟਾ ਰਣਫਤਿਹ (5) ਨੂੰ ਛੱਡ ਗਿਆ ਹੈ। ਰਣਦੀਪ ਪੰਜਾਬ ਦੀ ਅਮਲੋਹ ਤਹਿਸੀਲ ਦੇ ਪਿੰਡ ਲਾਡਪੁਰ ਦਾ ਜੰਮਪਲ ਸੀ ਤੇ ਕਰੀਬ 14 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਇਆ ਸੀ। ਰਣਦੀਪ ਪੰਜਾਬੀ ਭਾਈਚਾਰੇ ਦਾ ਜਾਣਿਆ ਪਛਾਣਿਆ ਚਿਹਰਾ ਸੀ। ਇਸ ਦੁਖੀ ਘੜੀ ਵਿੱਚ ਰਣਦੀਪ ਦੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਗੋਫੰਡ ਉਪਰ ਇਕ ਮੁਹਿੰਮ ਵੀ ਚਲਾਈ ਗਈ ਹੈ ਤਾਂ ਜੋ ਉਸ ਦੇ ਪਰਿਵਾਰ ਨੂੰ ਆਰਥਿਕ ਪੱਖੋ ਕੁਝ ਸਹਾਇਤ ਮਿਲ ਸਕੇ।

Posted By: Sarabjeet Kaur