ਮੇਲਬਰਨ : ਆਸਟਰੇਲੀਆ ਦੀ ਮੋਨਾਸ਼ਾ ਯੂਨੀਵਰਸਿਟੀ ਦੇ ਵਿਗਿਆਨੀਆਂ ਤੇ ਖੋਜਕਾਰਾਂ ਨੇ ਬਲਡ ਟੈਸਟ ਦਾ ਇਸ ਤਰ੍ਹਾਂ ਦਾ ਤਰੀਕਾ ਲੱਭਿਆ ਹੈ ਜਿਸ ਨਾਲ ਸਿਰਫ਼ 20 ਮਿੰਟ 'ਚ ਕੋਰੋਨਾ ਸੰਕ੍ਰਮਣ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਕਾਫ਼ੀ ਮਹੱਤਵਪੂਰਣ ਖੋਜ ਮੰਨੀ ਜਾ ਰਹੀ ਹੈ ਕਿਉਂਕਿ ਇਸ ਦੀ ਮਦਦ ਨਾਲ ਸੈਂਪਲ ਜਾਂਚ 'ਚ ਗਤੀ ਆਵੇਗੀ, ਨਾਲ ਹੀ ਸੰਕ੍ਰਮਣ ਰੁਕਣ 'ਚ ਮਦਦ ਮਿਲੇਗੀ। ਇਨ੍ਹਾਂ ਹੀ ਨਹੀਂ ਇਸ ਜਾਂਚ 'ਚ ਕੋਵਿਡ 19 ਮਹਾਮਾਰੀ ਦਾ ਕਾਰਨ ਬਣਨ ਵਾਲੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਸਰੀਰ 'ਚ ਬਣਨ ਵਾਲੇ ਐਂਟੀਬਾਡੀ ਦੀ ਪਛਾਣ ਕੀਤੀ ਜਾ ਸਕਦੀ ਹੈ। ਨਾਲ ਹੀ ਕਲਿਨਿਕਲ ਟ੍ਰਾਇਲ ਦੌਰਾਨ ਵੈਕਸੀਨ ਦੇ ਪ੍ਰਭਾਵ ਦਾ ਪਤਾ ਲਗਾਉਣ 'ਚ ਵੀ ਇਹ ਟੈਸਟ ਕਾਰਗਰ ਹੋਵੇਗਾ।

ਖੋਜ ਦੌਰਾਨ ਵਿਗਿਆਨੀਆਂ ਨੇ ਪਲਾਜ਼ਮਾ ਦੀ ਬਹੁਤ ਥੋੜ੍ਹੀ ਮਾਤਰਾ ਨਾਲ ਹੀ ਵਾਇਰਸ ਦੀ ਪਛਾਣ 'ਚ ਕਾਮਯਾਬੀ ਪਾਈ। ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਕੋਰੋਨਾ ਦਾ ਸੰਕ੍ਰਮਣ ਲਾਲ ਖ਼ੂਨ ਕੋਸ਼ਿਕਾਵਾਂ 'ਚ ਕੁਝ ਗੁੱਸ਼ੇ ਬਮਾ ਦਿੰਦਾ ਹੈ। ਇਸ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। 20 ਮਿੰਟ 'ਚ ਵਿਗਿਆਨੀਕ ਪਾਜ਼ੇਟਿਵ ਜਾਂ ਨੈਗੇਟਿਵ ਦਾ ਪਤਾ ਲੱਗਾ ਸਕਦੇ ਹਾਂ। ਮੌਜੂਦਾ ਪੀਸੀਆਰ ਟੈਸਟ 'ਚ ਉਨ੍ਹਾਂ ਮਰੀਜ਼ਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਜੋ ਸੰਕ੍ਰਮਿਤ ਹਨ। ਇਸ ਨਵੇਂ ਬਲਡ ਟੈਸਟ ਨਾਲ ਉਨ੍ਹਾਂ ਲੋਕਾਂ ਦੀ ਵੀ ਪਛਾਣ ਸੰਭਵ ਹੈ, ਜੋ ਸੰਕ੍ਰਮਿਤ ਹੋ ਕੇ ਠੀਕ ਹੋ ਚੁੱਕੇ ਹਨ। ਇਸ ਦੀ ਮਦਦ ਨਾਲ ਟੀਕਾਕਰਨ ਦੇ ਬਾਅਦ ਸਰੀਰ 'ਚ ਬਣਨ ਵਾਲੇ ਐਂਟੀਬਾਡੀ ਦੀ ਪਛਾਣ ਵੀ ਸੰਭਵ ਹੈ। ਇਸ ਦੇ ਇਲਾਵਾ ਕਲੀਨਿਕਲ ਟ੍ਰਾਇਲ ਦੌਰਾਨ ਵੈਕਸੀਨ ਦੇ ਪ੍ਰਭਾਵ ਦਾ ਪਤਾ ਲਗਾਉਣਾ ਵੀ ਸੰਭਵ ਹੋ ਸਕੇਗਾ।

Posted By: Sarabjeet Kaur