ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਹਿਰ ਦੇ ਬਾਅਦ ਆਸਟਰੇਲੀਆ ਨੇ ਬੁੱਧਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਬੁੱਧਵਾਰ ਨੂੰ ਦੇਸ਼ 'ਚ ਮਾਨਵ ਜੈਵ ਸੁਰੱਖਿਆ ਐਮਰਜੈਂਸੀ ਦਾ ਐਲਾਨ ਕੀਤਾ ਤੇ ਕਿਹਾ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਸਾਰੇ ਵਿਦੇਸ਼ੀਆਂ ਨੂੰ ਯਾਤਰਾ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਇਹ ਵਾਇਰਸ ਘੱਟ ਤੋਂ ਘੱਟ 6 ਮਹੀਨੇ ਤਕ ਰਹਿ ਸਕਦਾ ਹੈ। ਜਿਸ ਕਾਰਨ ਕੋਰੋਨਾ ਇਕ ਵੱਡਾ ਸੰਕਟ ਹੈ ਤੇ ਇਸ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਅੱਗੇ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ।


ਐਮਰਜੈਂਸੀ ਦਾ ਰਸਮੀ ਐਲਾਨ ਹੋਣ ਦੇ ਬਾਅਦ ਸਰਕਾਰ ਨੂੰ ਸ਼ਹਿਰਾਂ ਜਾਂ ਹੋਰ ਖੇਤਰਾਂ ਨੂੰ ਬੰਦ ਕਰਨ ਤੇ ਲੋਕਾਂ ਨੂੰ ਦੂਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਹ ਸਾਰੇ ਕਦਮ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਜ਼ਰੂਰੀ ਮੰਨੇ ਜਾਂਦੇ ਹਨ। ਦੁਨੀਆ ਦੇ ਕਿਸੇ ਵੀ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਚੌਥੇ ਸਤਰ 'ਤੇ ਪਹੁੰਚਣ ਦੇ ਬਾਅਦ ਉਥੋ ਦੇ ਨਾਗਰਿਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ 100 ਤੋਂ ਜ਼ਿਆਦਾ ਲੋਕਾਂ ਦਾ ਕਿਸੇ ਵੀ ਗੈਰ ਜ਼ਰੂਰੀ ਕਾਰਜਾ 'ਤੇ ਪਾਬੰਦੀ ਸ਼ਾਮਲ ਹੈ।

Posted By: Sarabjeet Kaur