ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਡਾਇਮੰਡ ਪੰਜਾਬੀ ਪਰੋਡਕਸ਼ਨ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਵਾਲੀਬਾਲ ਖੇਡ ਦੇ ਮੁਕਾਬਲੇ ਈਗਲ ਸਪੋਰਟਸ ਕੰਪਲੈਕਸ, ਮੈਂਨਸਫੀਲਡ ਦੀਆਂ ਗਰਾਊਡਾਂ ‘ਚ ਮਿਤੀ 29 ਅਤੇ 30 ਮਈ ਨੂੰ ਕਰਵਾਏ ਜਾ ਰਹੇ ਹਨ। ਜਿਸ ਵਿੱਚ ਆਸਟਰੇਲੀਆ ਤੋਂ ਵੱਖ ਵੱਖ ਸ਼ਹਿਰਾਂ ਸਿਡਨੀ, ਮੈਲਬਾਰਨ, ਐਡੀਲੇਡ, ਪਰਥ ਅਤੇ ਮੇਜਬਾਨ ਬ੍ਰਿਸਬੇਨ ਦੀਆਂ ਟੀਮਾਂ ਸ਼ਿਰਕਤ ਕਰਨਗੀਆਂ।

ਇਹ ਜਾਣਕਾਰੀ ਸਾਂਝੇ ਰੂਪ ‘ਚ ਖੇਡ ਕੱਪ ਦੇ ਪ੍ਰਬੰਧਕ ਮਲਕੀਤ ਧਾਲੀਵਾਲ, ਕਮਲ ਬੈਂਸ, ਸੰਨੀ ਸਿੰਘ, ਸਿਮਰਨ ਬਰਾੜ ਅਤੇ ਹਰਪ੍ਰੀਤ ਧਾਨੀ ਨੇ ਪੰਜਾਬੀ ਪ੍ਰੈੱਸ ਕਲੱਬ ਨਾਲ ਸਾਂਝੀ ਕੀਤੀ। ਉਹਨਾਂ ਹੋਰ ਕਿਹਾ ਕਿ ਪਹਿਲੇ ਦਿਨ ਸਾਰੇ ਲੀਗ ਮੁਕਾਬਲੇ ਖੇਡੇ ਜਾਣਗੇ ਅਤੇ ਦੂਸਰੇ ਦਿਨ ਸੈਮੀਫਾਈਨਲ ਅਤੇ ਫਾਈਨਲ ਦੇ ਮੁਕਾਬਲੇ ਹੋਣਗੇ। ਇਸ ਡਾਇਮੰਡ ਸਿੰਘਸ ਵਾਲੀਬਾਲ ਕੱਪ 2021 ਦੀ ਜੇਤੂ ਟੀਮ ਨੂੰ 2100 ਅਤੇ ਉਪ ਵਿਜੇਤਾ ਨੂੰ 1100 ਡਾਲਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਵਾਲੀਬਾਲ ਖੇਡ ਸਮਾਰੋਹ ਪ੍ਰਤੀ ਖੇਡ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Posted By: Jagjit Singh