v> ਟੇਕਸਾਸ, ਏਐੱਨਆਈ : ਭਾਰਤਵੰਸ਼ੀ ਸੈੱਫ ਰਿਸ਼ੀਰੂਪ ਸਿੰਘ ਨਾਲ ਵਿਆਹ ਕਰਨ ਵਾਲੀ ਆਸਟਰੀਆ ਦੀ ਰਾਜਕੁਮਾਰੀ ਮਾਰੀਆ ਗੈਲੀਜਿਟਨੇ ਦੀ 31 ਸਾਲ ਦੀ ਉਮਰ 'ਚ ਮੌਤ ਹੋ ਗਈ। ਹਾਯਾਉਸਟਨ 'ਚ ਉਨ੍ਹਾਂ ਦਾ ਦਿਲ ਦੌਰਾ ਪੈਣ ਨਾਲ ਮੌਤ ਹੋ ਗਈ। ਫਾਕਸ ਨਿਊਜ ਮੁਤਾਬਕ ਸਾਲ 2017 'ਚ ਰਾਜਕੁਮਾਰੀ ਮਾਰੀਆ ਨੇ ਭਾਰਤਵੰਸ਼ੀ ਸੈੱਫ ਨਾਲ ਵਿਆਹ ਕੀਤਾ ਸੀ।

ਇਨ੍ਹਾਂ ਦੋਵਾਂ ਦਾ ਦੋ ਸਾਲ ਬੇਟਾ ਮੈਕੀਸਸ ਵੀ ਹੈ। ਹਾਯਾਉਸਟਨ 'ਚ ਮਾਰੀਆ ਇੰਟੀਰੀਅਰ ਡਿਜਾਈਨਰ ਦੇ ਤੌਰ 'ਤੇ ਕੰਮ ਕਰਦੀ ਸੀ ਤੇ ਰਿਸ਼ੀ ਵੀ ਮੰਨੇ-ਪ੍ਰਮੰਨੇ ਐਕਜੀਕਿਊਟਿਵ ਸੈੱਫ ਹਨ। ਰਾਜਕੁਮਾਰੀ ਮਾਰੀਆ ਬ੍ਰਸੇਲਸ, ਈਲਿਨੋਇਸ, ਹਾਯਾਉਸਟਨ ਤੇ ਸ਼ਿਕਾਗੋ 'ਚ ਰਹਿ ਚੁੱਕੀ ਹੈ ਤੇ ਇਨ੍ਹਾਂ ਥਾਵਾਂ 'ਤੇ ਕੰਮ ਵੀ ਕਰ ਚੁੱਕੀ ਹੈ।

Posted By: Rajnish Kaur