v> ਸਿਡਨੀ, ਰਾਈਟਰਜ਼ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਵੀਰਵਾਰ ਨੂੰ ਹਾਂਗਕਾਂਗ ਦੇ ਨਾਗਰਿਕਾਂ ਦੀ ਸਹਾਇਤਾ ਲਈ ਉਪਾਆਂ ਦੀ ਐਲਾਨ ਕਰ ਸਕਦੇ। ਜਿਸ 'ਚ ਵੀਜ਼ਾ ਤੇ ਹਵਾਲਗੀ ਸਮਝੌਤੇ 'ਚ ਬਦਲਾਅ ਸ਼ਾਮਲ ਹੈ। ਦੋ ਸਰਕਾਰੀ ਸੂਤਰਾਂ ਨੇ ਰਾਈਟਰ ਨੂੰ ਦੱਸਿਆ।

ਸੂਤਰਾਂ ਨੇ ਕਿਹਾ ਕਿ ਆਸਟ੍ਰੇਲੀਆ ਨੇ ਵਿਦੇਸ਼ ਮੰਤਰੀ ਮਾਰਿਜ ਪਾਅਨੇ ਨੇ ਪੰਜ ਆਈਸ ਸਿਕਓਰਿਟੀ ਵਿਵਸਥਾ 'ਚ ਆਪਣੇ ਹਮਰੁਤਬਾ ਦੇ ਨਾਲ ਹਾਂਗਕਾਂਗ 'ਤੇ ਰਾਤੋਰਾਤ ਟੈਲੀਕਾਨਫਰੰਸ ਕੀਤੀ। ਜਿਸ 'ਚ ਅਮਰੀਕਾ ਵੀ ਸ਼ਾਮਲ ਹੋਇਆ ਹੈ। ਮਾਰੀਸਨ ਨੇ ਪਹਿਲਾਂ ਸੰਕੇਤ ਦਿੱਤਾ ਹੈ ਕਿ ਚੀਨ ਨੇ ਨਵੇਂ ਸੁਰੱਖਿਆ ਕਾਨੂੰਨ ਲਾਗੂ ਕਰਨ ਤੋਂ ਬਾਅਦ ਹਾਂਗਕਾਂਗ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ 'ਚ ਆਸਟ੍ਰੇਲੀਆ, ਬਰਤਾਨੀਆ ਦੀ ਪੈਰਵੀਂ ਕਰ ਸਕਦਾ ਹੈ।

Posted By: Ravneet Kaur