ਮੈਲਬਰਨ, ਪੀਟੀਆਈ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਭਾਰਤ ਤੋਂ ਵਾਪਸ ਆਉਣ ਵਾਲੇ ਆਪਣੇ ਨਾਗਰਿਕਾਂ ਨੂੰ ਜੇਲ੍ਹ ਭੇਜਣ ਜਾਂ ਜੁਰਮਾਨਾ ਲਾਉਣ ਦੇ ਆਪਣੀ ਸਰਕਾਰ ਦੇ ਫੈਸਲਾ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਫੈਸਲਾ ਦੇਸ਼ ਦੇ ਹਿੱਤ 'ਚ ਕੀਤਾ ਗਿਆ ਹੈ ਤੇ ਇਸ ਦਾ ਮਕਸਦ ਸੰਕ੍ਰਮਣ ਦੀ ਤੀਜੀ ਲਹਿਰ ਨੂੰ ਰੋਕਣਾ ਹੈ।

ਆਸਟ੍ਰੇਲੀਆ ਸਰਕਾਰ ਨੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਨਾਗਰਿਕ ਦੇ ਵਾਪਸ ਆਉਣ 'ਤੇ ਪਾਬੰਦੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਹ 14 ਦਿਨ ਪਹਿਲਾਂ ਤਕ ਭਾਰਤ 'ਚ ਰਿਹਾ ਹੋਵੇ। ਸਰਕਾਰ ਨੇ ਪਾਬੰਦੀ ਤੋੜਣ ਵਾਲੇ ਲੋਕਾਂ ਨੂੰ ਪੰਜ ਸਾਲ ਜੇਲ੍ਹ ਜਾਂ ਲਗਪਗ 51,000 ਡਾਲਰ ਜੁਰਮਾਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ। ਮੌਰੀਸਨ ਨੇ ਕਿਹਾ ਕਿ ਇਹ ਐਮਰਜੈਂਸੀ ਪ੍ਰਬੰਧ ਹਨ ਤੇ ਬਹੁਤ ਮੁਸ਼ਕਿਲ ਫੈਸਲਾ ਹੈ। ਇਸ ਦਾ ਮਕਸਦ ਇਹ ਬਣਾਉਣਾ ਹੈ ਕਿ ਦੇਸ਼ 'ਚ ਤੀਜੀ ਲਹਿਰ ਨਾ ਫੈਲੇ ਤੇ ਕੁਆਰੰਟਾਈਨ ਵਿਵਸਥਾ ਮਜ਼ਬੂਤ ਬਣੀ ਰਹੇ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਚਿੰਤਤ ਹਨ। ਉਨ੍ਹਾਂ ਨੇ ਕਿਹਾ ਹੋਵਾਰਡ ਸਪਰਿੰਗ ਕੰਪਲੈਕਸ 'ਚ ਭਾਰਤ ਤੋਂ ਵਾਪਸ ਪਰਤੇ ਲੋਕਾਂ 'ਚ ਸੱਤ ਗੁਣਾ ਸੰਕ੍ਰਮਣ ਦੇਖਿਆ ਹੈ।

Posted By: Ravneet Kaur