ਮੈਲਬੌਰਨ (ਰਾਇਟਰ) : ਭਾਰਤ ਦੀਆਂ ਤਿੰਨ ਪ੍ਰਰਾਚੀਨ ਕਲਾਕ੍ਰਿਤਾਂ ਨੂੰ ਆਸਟ੍ਰੇਲੀਆ ਵਾਪਸ ਕਰਨ ਲਈ ਰਾਜ਼ੀ ਹੋ ਗਿਆ ਹੈ। ਅਗਲੇ ਸਾਲ ਜਨਵਰੀ ਵਿਚ ਭਾਰਤ ਦੀ ਆਪਣੀ ਯਾਤਰਾ ਦੇ ਸਮੇਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਇਨ੍ਹਾਂ ਕਲਾਕ੍ਰਿਤਾਂ ਨੂੰ ਭਾਰਤ ਨੂੰ ਸੌਂਪਣਗੇ। ਇਸ ਵਿਚ ਛੇਵੀਂ ਤੇ ਅੱਠਵੀਂ ਸਦੀ ਵਿਚਾਲੇ ਦੀ ਨਾਗਦੇਵਤਾ ਵਾਸੁਕੀ ਦੀ ਮੂਰਤੀ ਅਤੇ ਤਾਮਿਲਨਾਡੂ ਤੋਂ ਗ਼ਾਇਬ 15ਵੀਂ ਸਦੀ ਦੀਆਂ ਦੋ ਦੁਆਰਪਾਲਾਂ ਦੀਆਂ ਮੂਰਤੀਆਂ ਸ਼ਾਮਲ ਹਨ। ਭਾਰ ਦੀਆਂ ਇਨ੍ਹਾਂ ਕਲਾਕ੍ਰਿਤਾਂ ਨੂੰ ਆਸਟ੍ਰੇਲੀਆ 1970 ਦੇ ਯੂਨੈਸਕੋ ਸਮਝੌਤੇ ਤਹਿਤ ਵਾਪਸ ਕਰ ਰਿਹਾ ਹੈ। ਇਨ੍ਹਾਂ ਕਲਾਕ੍ਰਿਤਾਂ ਨੂੰ ਨੈਸ਼ਨਲ ਗੈਲਰੀ ਆਫ ਆਸਟ੍ਰੇਲੀਆ ਨੇ ਨਿਊਯਾਰਕ ਦੇ ਇਕ ਕਾਰੋਬਾਰੀ ਤੋਂ ਖ਼ਰੀਦਿਆ ਸੀ, ਜਿਸ ਨੂੰ ਲੈ ਕੇ ਹੁਣ ਵੀ ਜਾਂਚ-ਪੜਤਾਲ ਚੱਲ ਰਹੀ ਹੈ।