ਮੈਲਬਰਨ, ਏਜੰਸੀ : ਆਸਟਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਕਟੋਰੀਆ ਸਟੇਟ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਥੇ ਮੌਤਾਂ ਦੇ ਮਾਮਲੇ ਵਿਚ ਵੀ ਇਕ ਰਿਕਾਰਡ ਕਾਇਮ ਹੋਇਆ ਹੈ। ਖਾਸ ਗੱਲ ਇਹ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਵਿਚ ਵਾਧਾ ਅਜਿਹੇ ਸਮੇਂ ਹੋਇਆ ਹੈ, ਜਦੋਂ ਸ਼ਹਿਰ ਵਿਚ ਲਾਕਡਾਊਨ ਨੂੰ ਹਟਾਉਣ ’ਤੇ ਯੋਜਨਾ ਤਿਆਰ ਕੀਤੀ ਜਾ ਰਹੀ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਅਜਿਹੇ ਸਮੇਂ ਪੈਦਾ ਹੋਈ ਜਦੋਂ ਦੇਸ਼ ਲਾਕਡਾਊਨ ਤੋਂ ਮੁਕਤ ਹੋ ਕੇ ਆਰਥਕ ਤਰੱਕੀ ਵੱਲ ਅੱਗੇ ਵੱਧਣ ਲਈ ਤਿਆਰ ਹੋ ਰਿਹਾ ਸੀ।

24 ਘੰਟਿਆਂ ’ਚ 41 ਮੌਤਾਂ, 73 ਨਵੇਂ ਕੇਸ

ਵਿਕਟੋਰੀਆ ਦੇ ਸਿਹਤ ਵਿਭਾਗ ਨੇ ਸੂਚਨਾ ਦਿੱਤੀ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਵਿਚ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 73 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿਚ ਮੌਤ ਦਾ ਗ੍ਰਾਫ ਵੀ ਵਧਿਆ ਸੀ। 24 ਘੰਟਿਆਂ ਅੰਦਰ ਜਿਥੇ 41 ਕੋਰੋਨਾ ਪੀਡ਼ਤਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰੀ ਪੈਮਾਨੇ ’ਤੇ ਇਹ ਗ੍ਰਾਫ ਕਾਫੀ ਉਚਾ ਸੀ। 30 ਜੂਨ ਤਕ ਸ਼ਹਿਰ ਵਿਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦਾ ਗ੍ਰਾਫ ਕਾਫੀ ਹੇਠਾਂ ਸੀ। ਆਸਟਰੇਲੀਆ ਵਿਚ ਕੋਰੋਨਾ ਵਾਇਰਸ ਦਾ ਪ੍ਰਸਾਰ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਦੀ ਰਾਜਧਾਨੀ ਮੈਲਬਰਨ ਵਿਚ ਛੇ ਹਫਤਿਆਂ ਬਾਅਤ 13 ਸਤੰਬਰ ਨੂੰ ਲਾਕਡਾਊਨ ਨੂੰ ਖੋਲ੍ਹਿਆ ਗਿਆ ਹੈ।

Posted By: Tejinder Thind