ਆਸਟ੍ਰੇਲੀਆ 'ਚ ਚੂਹਿਆਂ ਦੀ ਭਰਮਾਰ ਨੇ ਉੱਥੋਂ ਦੇ ਲੋਕਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਫ਼ਿਕਰਮੰਦ ਕਰ ਦਿੱਤਾ ਹੈ। ਨਿਊ ਸਾਊਥ ਵੇਲਸ ਦੀ ਸਰਕਾਰ ਨੇ ਭਾਰਤ ਤੋਂ 5,000 ਲੀਟਰ ਬ੍ਰੋਮੈਡਿਓਲੋਨ ਦੀ ਮੰਗ ਕੀਤੀ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਅਨੁਸਾਰ ਪਾਬੰਦੀਸ਼ੁਦਾ ਜ਼ਹਿਰ ਬ੍ਰੋਮੈਡਿਓਲੋਨ ਚੂਹਿਆਂ ਲਈ ਕਾਫੀ ਖ਼ਤਰਨਾਕ ਹੈ। ਇਹ 24 ਘੰਟਿਆਂ ਦੇ ਅੰਦਰ ਚੂਹੇ ਨੂੰ ਮਾਰ ਸਕਦਾ ਹੈ। ਨਿਊ ਸਾਊਥ ਵੇਲਸ ਦੇ ਦਿਹਾਤੀ ਇਲਾਕਿਆਂ 'ਚ ਚੂਹਿਆਂ ਵੱਲੋਂ ਉਜਾੜੇ ਗਏ ਅੰਨ ਦੇ ਗੁਦਾਮਾਂ ਤੇ ਫੈਕਟਰੀਆਂ 'ਚ ਕੀਤੇ ਨੁਕਸਾਨ ਦੇਖ ਕੇ ਕਿਸਾਨ ਵੀ ਡਰੇ ਹੋਏ ਹਨ। ਅਜਿਹੇ ਹਾਲਾਤ 'ਚ ਕਿਸਾਨਾਂ ਦੀ ਟੇਕ ਹੁਣ ਭਾਰਤ 'ਚ ਪਾਬੰਦੀਸ਼ੁਦਾ ਜ਼ਹਿਰ ਬ੍ਰੋਮੈਡਿਓਲੋਨ 'ਤੇ ਹੈ ਜਿਹੜਾ ਚੂਹਿਆਂ ਦੀ ਗਿਣਤੀ ਘਟਾ ਸਕਦਾ ਹੈ।

ਜੇਕਰ ਅਜਿਹਾ ਨਾ ਹੋਇਆ ਤਾਂ ਆਸਟ੍ਰੇਲੀਆ ਨੂੰ ਪਲੇਗ ਵਰਗੀ ਭਿਆਨਕ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਦੇਖਣ ਤੋਂ ਬਾਅਦ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਜਿਸ ਤਰ੍ਹਾਂ ਚੂਹਿਆਂ ਵੱਲੋਂ ਇੱਥੋਂ ਦੇ ਦਿਹਾਤੀ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਗਿਆ ਹੈ, ਉਸ ਤੋਂ ਉਭਰਣਾ ਅਗਲੇ ਕਈ ਦਹਾਕਿਆਂ ਤਕ ਮੁਸ਼ਕਲ ਹੋ ਜਾਵੇਗਾ।

ਨਿਊ ਸਾਊਥ ਵੇਲਸ ਦੀ ਸਰਕਾਰ ਨੇ ਭਾਰਤ ਤੋਂ 5,000 ਲੀਟਰ ਬ੍ਰੋਮੈਡਿਓਲੋਨ ਦੀ ਮੰਗ ਕੀਤੀ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਅਨੁਸਾਰ ਪਾਬੰਦੀਸ਼ੁਦਾ ਜ਼ਹਿਰ ਬ੍ਰੋਮੈਡਿਓਲੋਨ ਚੂਹਿਆਂ ਲਈ ਕਾਫੀ ਖ਼ਤਰਨਾਕ ਹੈ। ਇਹ 24 ਘੰਟਿਆਂ ਦੇ ਅੰਦਰ ਚੂਹੇ ਨੂੰ ਮਾਰ ਸਕਦਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ 39 ਮਿਲੀਅਨ ਡਾਲਰ ਇਨਸ ਇਨਫੈਕਸ਼ਨ ਨੂੰ ਰੋਕਣ ਲਈ ਜਾਰੀ ਕੀਤੇ ਗਏ ਹਨ। ਮਾਹਿਰਾਂ ਅਨੁਸਾਰ ਇਹ ਇਨਫੈਕਸਨ ਹੁਣ ਕਵੀਨਜ਼ਲੈਂਡ 'ਚ ਵੀ ਪੈਰ ਪਸਾਰਣ ਲੱਗੀ ਹੈ। ਹਾਲਾਂਕਿ ਹਰ ਕੋਈ ਇੱਥੇ ਖ਼ਤਰਨਾਕ ਜ਼ਹਿਰ ਦੀ ਵਰਤੋਂ ਨਹੀਂ ਕਰ ਰਿਹਾ ਕਿਉਂਕਿ ਇਸ ਨਾਲ ਹੋਰ ਪਸ਼ੂ-ਪੰਛੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ।

ਨਿਊਜ਼ ਏਜੰਸੀ ਏਪੀ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਚੂਹਿਆਂ ਦੀ ਗਿਣਤੀ ਵਧਣ ਨਾਲ ਫ਼ਸਲਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਨ੍ਹਾਂ ਅੰਦਰੋਂ ਨਿਕਲਣ ਵਾਲੀਆਂ ਬੂੰਦਾਂ ਕਾਰਨ ਅਨਾਜ ਖਰਾਬ ਹੋ ਰਿਹਾ ਹੈ ਜਿਸ ਕਾਰਨ ਇਸ ਦੀ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ।

Posted By: Seema Anand