ਕੈਨਬਰਾ (ਏਪੀ) : ਆਸਟ੍ਰੇਲੀਆ ਨੇ ਖ਼ਬਰਾਂ ਦੇ ਭੁਗਤਾਨ ਨੂੰ ਲੈ ਕੇ ਇਕ ਕਾਨੂੰਨ ਬਣਾਇਆ ਹੈ। ਇਸ ਕਾਨੂੰਨ ਤਹਿਤ ਗੂਗਲ ਤੇ ਫੇਸਬੁੱਕ ਵਰਗੀਆਂ ਦਿੱਗਜ ਕੰਪਨੀਆਂ ਨੂੰ ਖ਼ਬਰਾਂ ਦੀ ਵਰਤੋਂ ਕਰਨ 'ਤੇ ਆਸਟ੍ਰੇਲਿਆਈ ਸਮਾਚਾਰ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨਾ ਪਵੇਗਾ। ਇਸ ਲਈ ਆਸਟ੍ਰੇਲਿਆਈ ਮੀਡੀਆ ਕੰਪਨੀਆਂ ਨਾਲ ਸਮਝੌਤਾ ਕਰਨਾ ਪਵੇਗਾ। ਹਾਲਾਂਕਿ ਇਸ ਦਿਸ਼ਾ 'ਚ ਫੇਸਬੁੱਕ ਤੇ ਗੂਗਲ ਨੇ ਕਦਮ ਵਧਾ ਦਿੱਤੇ ਹਨ। ਆਸਟ੍ਰੇਲਿਆਈ ਸੰਸਦ ਨੇ ਵੀਰਵਾਰ ਨੂੰ ਨਿਊਜ਼ ਮੀਡੀਆ ਬਾਰਗੀਨਿੰਗ ਕੋਡ ਨਾਂ ਦਾ ਸੋਧਿਆ ਹੋਇਆ ਬਿੱਲ 'ਤੇ ਮੋਹਰ ਲਗਾ ਦਿੱਤੀ। ਇਸ ਦਾ ਖਰੜਾ ਤਿਆਰ ਕਰਨ ਵਾਲੇ ਸੰਸਦ ਮੈਂਬਰ ਰਾਡਸਿਮਸ ਨੇ ਕਿਹਾ ਕਿ ਉਹ ਸੋਧੇ ਬਿੱਲ ਦੇ ਪਾਸ ਹੋਣ ਤੋਂ ਬੇਹੱਦ ਖੁਸ਼ ਹਨ। ਇਸ ਦੇ ਕਾਨੂੰਨ ਦਾ ਰੂਪ ਲੈਣ 'ਚ ਆਸਟ੍ਰੇਲਿਆਈ ਸਮਾਚਾਰ ਪ੍ਰਕਾਸ਼ਕਾਂ ਤੇ ਗੂਗਲ ਤੇ ਫੇਸਬੁੱਕ ਵਿਚਾਲੇ ਗ਼ੈਰ-ਸੰਤੁਲਿਤ ਬਾਜ਼ਾਰ ਦੀ ਸਮੱਸਿਆ ਦੂਰ ਹੋ ਜਾਵੇਗੀ। ਜਦਕਿ ਆਸਟ੍ਰੇਲਿਆਈ ਮੁਕਾਬਲੇਬਾਜ਼ੀ ਤੇ ਖਪਤਕਾਰ ਕਮਿਸ਼ਨ ਨੇ ਕਿਹਾ, 'ਇਸ ਕਾਨੂੰਨ ਦਾ ਮਕਸਦ ਬਾਜ਼ਾਰ ਦੀ ਤਾਕਤ ਨਾਲ ਨਿਬੇੜਾ ਹੈ। ਸਾਫ਼ ਤੌਰ 'ਤੇ ਗੂਗਲ ਤੇ ਫੇਸਬੁੱਕ ਤਾਕਤ ਹੈ।' ਇਸ ਨਵੇਂ ਕਾਨੂੰਨ ਦੇ ਮੱਦੇਨਜ਼ਰ ਗੂਗਲ ਪਹਿਲਾਂ ਹੀ ਨਿਊਜ਼ ਕਾਰਪ ਤੇ ਸੈਵਨ ਵੈਸਟ ਮੀਡੀਆ ਸਮੇਤ ਕਈ ਵੱਡੀਆਂ ਆਸਟ੍ਰੇਲਿਆਈ ਮੀਡੀਆ ਕੰਪਨੀਆਂ ਨਾਲ ਸਮਝੌਤਾ ਕਰ ਚੁੱਕਾ ਹੈ। ਆਸਟ੍ਰੇਲਿਆਈ ਫਾਇਨਾਂਸ ਮੰਤਰੀ ਜੋਸ਼ ਫਰਾਈਡੈਨਬਰਗ ਨੇ ਕਿਹਾ, 'ਮੈਂ ਗੂਗਲ ਦੀ ਤਰੱਕੀ ਤੋਂ ਖੁਸ਼ ਹਾਂ। ਫੇਸਬੁੱਕ ਵੀ ਆਸਟ੍ਰੇਲਿਆਈ ਕੰਪਨੀਆਂ ਨਾਲ ਸਮਝੌਤਾ ਕਰ ਰਿਹਾ ਹੈ।'
Posted By: Susheel Khanna