ਸਿਡਨੀ, ਰਾਈਟਰ : ਕੋਰੋਨਾ ਵਾਇਰਸ ਆਸਟ੍ਰੇਲੀਆ 'ਚ ਕਹਿਰ ਮਚਾ ਰਿਹਾ ਹੈ। ਕੋਵਿਡ-19 ਦੀ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਤਾਲਾਬੰਦੀ ਕਰਦੇ ਹੋਏ ਸਖ਼ਤਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ 24 ਘੰਟਿਆਂ 'ਚ ਕੋਵਿਡ-19 ਦੇ 111 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸੂਬੇ 'ਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਦਰਜ ਕੀਤੀ ਗਈ ਹੈ। ਦੂਜੇ ਪਾਸੇ ਸਿਡਨੀ ਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ 'ਚ 1000 ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰੀਖਣ 'ਚ ਪਾਜ਼ੇਟਿਵ ਪਾਏ ਗਏ ਹਨ।


ਆਸਟ੍ਰੇਲੀਆ 'ਚ ਇਨਫੈਕਸ਼ਨ ਦਾ ਕਹਿਰ


ਆਸਟ੍ਰੇਲੀਆ ਦੇ 5 ਮਿਲੀਅਨ ਵਾਲੇ ਲੋਕਾਂ ਦਾ ਸ਼ਹਿਰ ਸਿਡਨੀ ਇਸ ਸਮੇਂ ਕੋਵਿਡ-19 ਦੀ ਮਹਾਮਾਰੀ ਤੋਂ ਪਰੇਸ਼ਾਨ ਹਨ। ਸਿਡਨੀ ਦੇ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਹੈ ਇਸ ਵਾਇਰਸ ਦੇ ਕਹਿਰ ਦੀ ਸ਼ੁਰੂਆਤ ਇਕ ਹਵਾਈ ਅੱਡੇ ਟ੍ਰਾਂਜਿਟ ਡਰਾਈਵਰ ਦੁਆਰਾ ਵਾਇਰਸ ਨੂੰ ਭਾਈਚਾਰੇ 'ਚ ਲਿਆਉਣ ਤੋਂ ਬਾਅਦ ਹੀ ਆਸਟ੍ਰੇਲੀਆ ਦੇ ਸਿਡਨੀ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਸਿਡਨੀ ਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲਗਪਗ 1000 ਤੋਂ ਜ਼ਿਆਦਾ ਲੋਕਾਂ 'ਚ ਕੋਰੋਨਾ ਸੰਕ੍ਰਮਣ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਵਿਡ-19 ਦੇ ਸਕਾਰਾਤਮਕ ਪ੍ਰੀਖਣ ਤੋਂ ਪਹਿਲਾਂ ਆਪਣੇ ਰੋਜ਼ਾਨਾ ਜ਼ਿੰਦਗੀ ਤੇ ਭਾਈਚਾਰੇ 'ਚ ਸਰਗਰਮ ਸੀ। ਜਿਸ ਨਾਲ ਨਾ ਜਾਣੇ ਕਿੰਨਾ ਲੋਕਾਂ ਨੂੰ ਇਸ ਵਾਇਰਸ ਨੇ ਆਪਣਾ ਨਿਸ਼ਾਨਾ ਬਣਾ ਲਿਆ ਹੈ।

Posted By: Ravneet Kaur