ਜੇਐੱਨਐੱਨ, ਸਿਡਨੀ : ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੇ ਕਹਿਰ ਸਬੰਧੀ ਟਾਇਲਟ ਪੇਪਰ ਦੀ ਕਿੱਲਤ ਹੋ ਗਈ ਹੈ। ਸਿਡਨੀ ਦੀ ਇਕ ਸੁਪਰ ਮਾਰਕੀਟ 'ਚ ਬੀਤੇ ਸ਼ਨਿਚਰਵਾਰ ਨੂੰ ਇਸ ਦੇ ਲਈ ਗੱਲ ਮਾਰੋਮਾਰੀ ਤਕ ਪਹੁੰਚ ਗਈ। ਇਸ ਘਟਨਾ 'ਚ ਸ਼ਾਮਲ ਦੋ ਔਰਤਾਂ ਨੂੰ 28 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।

ਹਿੰਸਕ ਝੜਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਨਿਊ ਸਾਊਥ ਵੇਲਸ ਪੁਲਿਸ ਅਨੁਸਾਰ 23 ਤੇ 60 ਸਾਲ ਦੀਆਂ ਦੋ ਔਰਤਾਂ ਨੂੰ ਝਗੜਾ ਕਰਨ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਵਿਚਕਾਰ ਟਾਇਲਟ ਪੇਪਰ ਨੂੰ ਲੈ ਕੇ ਹਿੰਸਕ ਝੜਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਟਾਇਲਟ ਪੇਪਰ ਰੋਲ ਨਾਲਭਰੀ ਇਕ ਟਰਾਲੀ ਨੂੰ ਲੈ ਕੇ ਝਗੜ ਰਹੀਆਂ ਹਨ। ਆਸਟ੍ਰੇਲੀਆ 'ਚ ਅਜਿਹੀ ਖ਼ਬਰ ਫੈਲਣ ਤੋਂ ਬਾਅਦ ਲੋਕ ਦਹਿਸ਼ਤ 'ਚ ਹਨ ਕਿ ਕੋਰੋਨਾ ਵਾਇਰਸ ਕਾਰਨ ਟਾਇਲਟ ਪੇਪਰ ਦੀ ਸਪਲਾਈ ਘਟ ਪੈ ਸਕਦੀ ਹੈ। ਇਸੇ ਕਾਰਨ ਲੋਕ ਟਾਇਲਟ ਪੇਪਰ ਖਰੀਦਣ ਲਈ ਸੁਪਰ ਮਾਰਕੀਟ 'ਤੇ ਟੁੱਟ ਪਏ। ਆਸਟ੍ਰੇਲੀਆ 'ਚ ਕੋਰੋਨਾ ਸੰਕ੍ਰਮਣ ਦੇ 70 ਮਾਮਲੇ ਸਾਹਮਣੇ ਆਏ ਹਨ ਤੇ ਤਿੰਨ ਦੀ ਮੌਤ ਹੋਈ ਹੈ।

ਅਖਬਾਰ ਨੇ ਛਾਪੇ ਖ਼ਾਲੀ ਪੇਜ

ਨਿਊਜ਼ ਏਜੰਸੀ ਆਈਏਐੱਨਐੱਸ ਅਨੁਸਾਰ, ਆਸਟ੍ਰੇਲੀਆ 'ਚ ਟਾਇਲਟ ਪੇਪਰ ਦੀ ਕਿੱਲਤ ਨੂੰ ਦੇਖਦੇ ਹੋਏ ਇਕ ਅਖਬਾਰ ਨੇ ਵਾਧੂ ਖ਼ਾਲੀ ਪੇਜ ਛਾਪੇ ਹਨ ਤਾਂ ਜੋ ਲੋਕ ਟਾਇਲਟ ਪੇਪਰ ਦੇ ਤੌਰ 'ਤੇ ਉਨ੍ਹਾਂ ਦਾ ਇਸਤੇਮਾਲ ਕਰ ਸਕਣ। ਐੱਨਟੀ ਨਿਊਜ਼ ਅਖ਼ਬਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਅਸੀਂ ਤੁਹਾਡੇ ਐਮਰਜੈਂਸੀ ਯੂਜ਼ ਲਈ 8 ਖ਼ਾਲੀ ਪੇਜ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ਿਤ ਕੀਤੇ ਹਨ।'

Posted By: Seema Anand