ਮੌਲਬੌਰਨ (ਰਾਇਟਰ) : ਆਸਟ੍ਰੇਲੀਆ ਦੀ ਅਪੀਲ ਅਦਾਲਤ ਨੇ ਵੈਟੀਕਨ (ਰੋਮਨ ਕੈਥੋਲਿਕ ਚਰਚ ਦਾ ਹੈੱਡਕੁਆਰਟਰ) ਦੇ ਸਾਬਕਾ ਖ਼ਜ਼ਾਨਚੀ ਕਾਰਡੀਨਲ ਜਾਰਜ ਪੇਲ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਫ਼ੈਸਲੇ ਤੋਂ ਬਾਅਦ 13 ਸਾਲ ਦੇ ਦੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਪੇਲ ਨੂੰ ਘੱਟੋ-ਘੱਟ ਤਿੰਨ ਸਾਲ ਜੇਲ੍ਹ ਵਿਚ ਕੱਟਣੇ ਪੈਣਗੇ। ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸਜ਼ਾ ਪਾਉਣ ਵਾਲੇ ਪੇਲ ਸਭ ਤੋਂ ਸੀਨੀਅਰ ਕੈਥੋਲਿਕ ਪਾਦਰੀ ਹਨ।

ਪੇਲ 'ਤੇ ਕਰੀਬ ਦੋ ਦਹਾਕੇ ਪਹਿਲਾਂ ਮੈਲਬੌਰਨ ਦਾ ਆਰਕਬਿਸ਼ਪ ਰਹਿੰਦੇ ਹੋਏ ਸੇਂਟ ਪੈਟਿ੍ਕ ਕੈਥੇਡਰਲ ਵਿਚ ਦੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਸੀ। ਇਸ ਮਾਮਲੇ ਵਿਚ ਦੋਸ਼ ਸਾਬਤ ਹੋਣ ਤੋਂ ਬਾਅਦ ਬੀਤੀ ਮਾਰਚ ਵਿਚ ਉਨ੍ਹਾਂ ਨੂੰ ਛੇ ਸਾਲ ਦੀ ਜੇਲ੍ਹ ਹੋਈ ਸੀ। ਪੇਲ ਨੇ ਇਸ ਸਜ਼ਾ ਨੂੰ ਵਿਕਟੋਰੀਆ ਸੂਬੇ ਦੀ ਕੋਰਟ ਆਫ ਅਪੀਲ ਵਿਚ ਚੁਣੌਤੀ ਦਿੱਤੀ ਸੀ। ਕੋਰਟ ਨੇ ਇਕ ਦੇ ਮੁਕਾਬਲੇ ਦੋ ਵੋਟ ਨਾਲ ਪੇਲ ਦੀ ਪਟੀਸ਼ਨ ਖ਼ਾਰਜ ਕਰਦੇ ਹੋਏ ਸਜ਼ਾ ਨੂੰ ਸਹੀ ਠਹਿਰਾਇਆ। ਜੱਜਾਂ ਨੇ ਕਿਹਾ ਕਿ ਪੀੜਤਾਂ ਨੇ ਝੂਠਾ ਬਿਆਨ ਨਹੀਂ ਦਿੱਤਾ ਹੈ। ਕੋਰਟ ਦੇ ਬਾਹਰ ਖੜ੍ਹੇ ਵਰਕਰਾਂ ਅਤੇ ਪੀੜਤਾਂ ਨੇ ਝੂਠਾ ਬਿਆਨ ਨਹੀਂ ਦਿੱਤਾ ਹੈ। ਕੋਰਟ ਦੇ ਬਾਹਰ ਖੜ੍ਹੇ ਵਰਕਰਾਂ ਅਤੇ ਪੀੜਤਾਂ ਨੇ ਪੇਲ ਨੂੰ ਮਿਲੀ ਸਜ਼ਾ ਦਾ ਸਵਾਗਤ ਕੀਤਾ ਹੈ। ਸਜ਼ਾ ਦੀਆਂ ਸ਼ਰਤਾਂ ਮੁਤਾਬਕ ਉਹ ਅਕਤੂਬਰ, 2022 ਤੋਂ ਪਹਿਲਾਂ ਪੈਰੋਲ ਲਈ ਵੀ ਅਰਜ਼ੀ ਨਹੀਂ ਦੇ ਸਕਦੇ। ਉਹ ਹਾਲਾਂਕਿ ਸਜ਼ਾ ਖ਼ਿਲਾਫ਼ ਆਸਟ੍ਰੇਲੀਆ ਦੇ ਹਾਈ ਕੋਰਟ ਵਿਚ ਅਪੀਲ ਕਰ ਸਕਦੇ ਹਨ। ਪੇਲ ਦੀ ਸਜ਼ਾ 'ਤੇ ਆਸਟ੍ਰੇਲੀਅਨ ਕੈਥੋਲਿਕ ਬਿਸ਼ਪ ਕਾਨਫਰੰਸ ਨੇ ਕਿਹਾ, 'ਕੋਈ ਵੀ ਆਸਟ੍ਰੇਲੀਅਨ ਕਾਨੂੰਨ ਤੋਂ ਉੱਪਰ ਨਹੀਂ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਪੇਲ ਨੂੰ ਦਿੱਤਾ ਗਿਆ ਆਰਡਰ ਆਫ ਆਸਟ੍ਰੇਲੀਅਨ ਆਨਰ ਵਾਪਸ ਲੈਣ ਦੀ ਗੱਲ ਕੀਤੀ ਹੈ।