International news ਕੈਨਬਰਾ (ਏਪੀ) : ਆਸਟ੍ਰੇਲੀਆ ਦੀ ਸਰਕਾਰ ਬੁੱਧਵਾਰ ਨੂੰ ਸੰਸਦ ਵਿਚ ਇਕ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਇੰਟਰਨੈੱਟ ਮੀਡੀਆ ਵਿਸ਼ੇਸ਼ ਤੌਰ 'ਤੇ ਗੂਗਲ ਅਤੇ ਫੇਸਬੁੱਕ 'ਤੇ ਖ਼ਬਰ ਸਮੱਗਰੀ ਪਾਉਣ 'ਤੇ ਇਨ੍ਹਾਂ ਕੰਪਨੀਆਂ ਨੂੰ ਭੁਗਤਾਨ ਕਰਨਾ ਪਵੇਗਾ। ਵਿੱਤ ਮੰਤਰੀ ਜੋਸ਼ ਫ੍ਰਾਏਡੇਨਬਰਗ ਨੇ ਕਿਹਾ ਹੈ ਕਿ ਖ਼ਬਰ ਸਮੱਗਰੀ ਦੇ ਸਬੰਧ ਵਿਚ ਇਹ ਮਸੌਦਾ ਸੰਸਦੀ ਕਮੇਟੀ ਵਿਚ ਡੂੰਘਾਈ ਨਾਲ ਤੱਥਾਂ ਨੂੰ ਦੇਖਣ ਪਿੱਛੋਂ ਐੱਮਪੀਜ਼ ਦੇ ਵੋਟਿੰਗ ਲਈ ਸੰਸਦ ਵਿਚ ਅਗਲੇ ਸਾਲ ਪੇਸ਼ ਕੀਤਾ ਜਾਵੇਗਾ।

ਜੋਸ਼ ਨੇ ਕਿਹਾ ਕਿ ਇਹ ਮੀਡੀਆ ਦੀ ਦੁਨੀਆ ਵਿਚ ਬਹੁਤ ਵੱਡਾ ਪਰਿਵਰਤਨ ਹੈ ਅਤੇ ਪੂਰੀ ਦੁਨੀਆ ਸਾਡੇ ਵੱਖ ਦੇਖ ਰਹੀ ਹੈ। ਜੁਲਾਈ ਵਿਚ ਇਸ ਸਬੰਧੀ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਪ੍ਰੰਤੂ ਹੁਣ ਉਸ ਵਿਚ ਕੁਝ ਪਰਿਵਰਤਨ ਕੀਤਾ ਗਿਆ ਹੈ। ਸੋਧਾਂ ਮੀਡੀਆ ਪਲੇਟਫਾਰਮ ਅਤੇ ਆਸਟ੍ਰੇਲੀਆ ਦੇ ਮੀਡੀਆ ਸੰਗਠਨਾਂ ਤੋਂ ਰਾਇ ਲੈਣ ਪਿੱਛੋਂ ਕੀਤੀਆਂ ਗਈਆਂ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਆਨਲਾਈਨ ਇਸ਼ਤਿਹਾਰਾਂ 'ਤੇ ਗੂਗਲ ਦਾ 53 ਫ਼ੀਸਦੀ ਅਤੇ ਫੇਸਬੁੱਕ ਦਾ 23 ਫ਼ੀਸਦਾ ਹਿੱਸਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਫੇਸਬੁੱਕ ਨੇ ਪਹਿਲੇ ਹੀ ਚਿਤਾਵਨੀ ਦੇ ਦਿੱਤੀ ਹੈ ਕਿ ਉਹ ਖ਼ਬਰ ਸਮੱਗਰੀ ਦਾ ਭੁਗਤਾਨ ਕਰਨ ਨਾਲ ਬਿਹਤਰ ਆਸਟ੍ਰੇਲੀਆ ਦੀਆਂ ਖ਼ਬਰਾਂ ਨੂੰ ਆਪਣੇ ਪਲੇਟਫਾਰਮ 'ਤੇ ਰੋਕਣਾ ਚਾਹੇਗਾ। ਗੂਗਲ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿਚ ਮੁਫ਼ਤ ਵਿਚ ਗੂਗਲ ਸਰਚ ਅਤੇ ਯੂਟਿਊਬ ਉਪਲੱਬਧ ਕਰਾਉਣਾ ਸੰਭਵ ਨਹੀਂ ਹੋ ਸਕੇਗਾ।