style="text-align: justify;"> ਕੈਨਬਰਾ (ਏਐੱਨਆਈ) : ਹਿੰਦ ਪ੍ਰਸ਼ਾਂਤ ਖੇਤਰ 'ਚ ਚੀਨ ਦੇ ਵਧਦੇ ਹਮਲਾਵਰ ਰੁਖ਼ ਵਿਚਾਲੇ ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਮੁੰਦਰੀ ਫ਼ੌਜੀਆਂ ਨੂੰ ਪੱਛਮੀ ਏਸ਼ੀਆ ਤੋਂ ਏਸ਼ੀਆ-ਪ੍ਰਸ਼ਾਂਤ ਤੇ ਚੀਨੀ ਇਲਾਕੇ 'ਚ ਟਰਾਂਸਫਰ ਕਰੇਗਾ। ਰੱਖਿਆ ਮੰਤਰੀ ਲਿੰਡਾ ਰਿਨਾਲਡਸ ਦਾ ਹਵਾਲਾ ਦਿੰਦੇ ਹੋਏ ਏਬੀਸੀ ਨਿਊਜ਼ ਨੇ ਖ਼ਬਰ ਦਿੱਤੀ ਹੈ ਕਿ ਆਸਟ੍ਰੇਲੀਆ ਹੁਣ ਹਰ ਸਾਲ ਰਾਇਲ ਆਸਟ੍ਰੇਲੀਅਨ ਨੇਵੀ ਸ਼ਿਪ ਪੱਛਮੀ ਏਸ਼ੀਆ ਨਹੀਂ ਭੇਜੇਗਾ। ਇਸ ਤੋਂ ਇਲਾਵਾ ਆਸਟ੍ਰੇਲੀਆ ਹੋਰਮੁਜ ਜਲਡਮਰੂ ਮੱਧ 'ਚ ਅਮਰੀਕਾ ਦੀ ਅਗਵਾਈ ਵਾਲੇ ਗਸ਼ਤੀ ਦਲ ਤੋਂ ਵੀ ਹਟ ਜਾਵੇਗਾ।

ਰਿਨਾਲਡਸ ਨੇ ਕਿਹਾ ਕਿ ਇਸ ਸਾਲ ਜੰਗਲਾਂ 'ਚ ਲੱਗੀ ਅੱਗ ਬੁਝਾਉਣ 'ਚ ਤੇ ਕੋਵਿਡ-19 ਸੰਕਟ ਖ਼ਿਲਾਫ਼ ਨੇਵੀ ਨੇ ਵੱਡੀ ਮਦਦ ਕੀਤੀ ਹੈ। ਇਸ ਤੋਂ ਇਲਾਵਾ ਪੂਰੇ ਦੱਖਣੀ-ਪੂਰਬੀ ਏਸ਼ੀਆ ਤੇ ਪ੍ਰਸ਼ਾਂਤ ਖੇਤਰ 'ਚ ਸਾਡੇ ਪੰਜ ਜਹਾਜ਼ ਤਾਇਨਾਤ ਰਹੇ। ਇਹ ਪ੍ਰਸ਼ਾਂਤ ਖੇਤਰ 'ਚ ਸਾਡੀ ਪਹਿਲ ਤੇ ਖੇਤਰੀ ਭਾਈਵਾਲਾਂ ਨਾਲ ਸਰਗਰਮੀ ਵਧਾਉਣ ਬਾਰੇ ਸਾਡੀ ਵਚਨਬੱਧਤਾ ਨੂੰ ਪ੍ਰਗਟ ਕਰਦਾ ਹੈ। ਇਸ ਦੇ ਨਤੀਜੇ ਵਜੋਂ ਆਸਟ੍ਰੇਲੀਆਈ ਸੁਰੱਖਿਆ ਬਲ ਪੱਛਮੀ ਏਸ਼ੀਆ 'ਚ ਆਪਣੀ ਫ਼ੌਜ ਦੀ ਹਾਜ਼ਰੀ ਨੂੰ ਘੱਟ ਕਰੇਗਾ ਤਾਂਕਿ ਆਪਣੇ ਖੇਤਰ 'ਚ ਸਹਿਯੋਗ ਵਧਾਇਆ ਜਾ ਸਕੇ।