ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾ ਸਕਦੇ ਹੋ ਇਸ ਮੰਦਰ 'ਚ, ਜਾਣੋ ਇਸਦਾ ਰਾਜ਼


By Neha diwan2023-05-11, 11:25 ISTpunjabijagran.com

ਰਹੱਸਮਈ ਮੰਦਰ

ਦੇਸ਼ 'ਚ ਕਈ ਅਜਿਹੇ ਮੰਦਰ ਹਨ, ਜੋ ਰਹੱਸਾਂ ਜਾਂ ਅਜਿਹੇ ਮੰਦਰ ਹਨ ਜੋ ਆਪਣੀਆਂ ਵਿਲੱਖਣ ਪਰੰਪਰਾਵਾਂ ਲਈ ਜਾਣੇ ਜਾਂਦੇ ਹਨ। ਅਜਿਹੇ ਹੀ ਰਹੱਸਮਈ ਮੰਦਰ ਬਾਰੇ ਦੱਸ ਰਹੇ ਹਾਂ, ਜਿੱਥੇ ਸ਼ਰਧਾਲੂਆਂ ਨੂੰ ਮੰਦਰ 'ਚ ਸਿੱਧਾ ਪ੍ਰਵੇਸ਼ ਨਹੀਂ ਦਿੱਤਾ ਜਾਂਦਾ।

ਉੱਤਰਾਖੰਡ ਸਥਿਤ ਲਾਟੂ ਮੰਦਰ

ਅਜਿਹੀ ਹੀ ਅਨੋਖੀ ਪਰੰਪਰਾ ਉੱਤਰਾਖੰਡ ਸਥਿਤ ਲਾਟੂ ਮੰਦਰ 'ਚ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਉੱਤਰਾਖੰਡ ਦੇ ਲਾਟੂ ਮੰਦਰ 'ਚ ਭਗਵਾਨ ਦੇ ਸਿੱਧੇ ਦਰਸ਼ਨ ਦੀ ਇਜਾਜ਼ਤ ਨਹੀਂ ਹੈ।

ਅੱਖਾਂ 'ਤੇ ਪੱਟੀ ਬੰਨ੍ਹ ਜਾਂ ਸਕਦੇ ਹੋ

ਇਹੀ ਕਾਰਨ ਹੈ ਕਿ ਮੰਦਰ ਦੇ ਪੁਜਾਰੀ ਮੰਦਰ 'ਚ ਦਾਖਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੰਦੇ ਹਨ।

ਲਾਟੂ ਮੰਦਰ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੈ

ਇਹ ਅਜੀਬ ਮੰਦਰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਦੇਵਲ ਬਲਾਕ ਦੇ ਵਾਨਾ ਵਿੱਚ ਸਥਿਤ ਹੈ। ਲਾਟੂ ਮੰਦਰ ਵਿੱਚ ਲਾਟੂ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ।

ਅੱਖਾਂ 'ਤੇ ਪੱਟੀਆਂ ਬੰਨ੍ਹੀ ਜਾਂਦੀ ਹੈ

ਲਾਟੂ ਮੰਦਰ ਵਿੱਚ ਨਾਗਰਾਜ ਆਪਣੇ ਰਤਨ ਨਾਲ ਬੈਠੇ ਹਨ ਤੇ ਰਤਨ ਦੀ ਚਮਕਦਾਰ ਰੌਸ਼ਨੀ ਕਿਸੇ ਵੀ ਸ਼ਰਧਾਲੂ ਨੂੰ ਅੰਨ੍ਹਾ ਕਰ ਸਕਦੀ ਹੈ। ਇਸ ਕਾਰਨ ਪੁਜਾਰੀ ਮੰਦਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੰਦੇ ਹਨ।

ਵੈਸਾਖ ਦੀ ਪੂਰਨਮਾਸ਼ੀ ਖੁੱਲ੍ਹਦੈ ਮੰਦਰ

ਸਾਲ ਭਰ ਲਾਟੂ ਮੰਦਿਰ ਵਿੱਚ ਪ੍ਰਵੇਸ਼ ਉਪਲਬਧ ਨਹੀਂ ਹੁੰਦਾ। ਇਸ ਮੰਦਰ ਦਾ ਪ੍ਰਵੇਸ਼ ਦੁਆਰ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਖੁੱਲ੍ਹਦਾ ਹੈ। ਸਾਰੇ ਸ਼ਰਧਾਲੂ ਦੂਰੋਂ ਹੀ ਦੇਵਤੇ ਦੇ ਦਰਸ਼ਨ ਕਰਦੇ ਹਨ।

ਇਸ ਤਰ੍ਹਾਂ ਕੀਤੀ ਜਾਂਦੀ ਹੈ ਪੂਜਾ

ਵਿਸ਼ਨੂੰ ਸਹਸਤਰਨਾਮ ਅਤੇ ਭਗਵਤੀ ਚੰਡਿਕਾ ਦਾ ਪਾਠ ਜ਼ਿਆਦਾਤਰ ਲਾਟੂ ਮੰਦਰ ਵਿੱਚ ਕੀਤਾ ਜਾਂਦਾ ਹੈ। ਮਾਰਸ਼ਿਸ਼ ਮੱਸਿਆ ਵਾਲੇ ਦਿਨ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ।

ਕਿਵੇਂ ਪਹੁੰਚ ਸਕਦੇ ਹੋ

ਇਸ ਮਸ਼ਹੂਰ ਅਤੇ ਅਜੀਬ ਮੰਦਰ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਚਮੋਲੀ ਪਹੁੰਚਣਾ ਹੋਵੇਗਾ। ਰਿਸ਼ੀਕੇਸ਼ ਰਾਹੀਂ ਲਗਭਗ 465 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ।

ਸ਼ਾਮ ਨੂੰ ਘਰ ਦੇ ਮੁੱਖ ਗੇਟ 'ਤੇ ਜਲਾਓ ਦੀਵਾ, ਜਾਣੋ ਇਸ ਦਾ ਵਿਗਿਆਨਕ ਮਹੱਤਵ