ਜ਼ਿਆਦਾਤਰ ਲੋਕ ਕਾਲੇ ਛੋਲਿਆਂ ਦਾ ਸੇਵਨ ਕਿਸੇ ਨਾ ਕਿਸੇ ਤਰੀਕੇ ਨਾਲ ਕਰਦੇ ਹਨ। ਕਈ ਲੋਕ ਕਾਲੇ ਛੋਲਿਆਂ ਦੀ ਸਬਜ਼ੀ ਬਣਾ ਕੇ ਖਾਂਦੇ ਹਨ, ਜਦਕਿ ਕੁਝ ਲੋਕ ਭੁੰਨੇ ਹੋਏ ਛੋਲੇ ਤੇ ਕੁਝ ਉਬਲੇ ਹੋਏ ਛੋਲੇ ਖਾਣਾ ਪਸੰਦ ਕਰਦੇ ਹਨ।
ਛੋਲਿਆਂ ਵਿੱਚ ਪ੍ਰੋਟੀਨ, ਫਾਈਬਰ, ਊਰਜਾ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਜ਼ਿੰਕ, ਕਾਪਰ, ਵਿਟਾਮਿਨ ਬੀ3 ਅਤੇ ਸੋਡੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਲਈ ਤੁਸੀਂ ਰੋਜ਼ਾਨਾ ਭਿੱਜੇ ਹੋਏ ਚਨੇ ਖਾ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਹੱਲ ਕਰਦਾ ਹੈ।
ਭਿੱਜੇ ਹੋਏ ਚਨੇ ਖਾਣ ਨਾਲ ਵੀ ਤੁਹਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈਜੇਕਰ ਤੁਹਾਨੂੰ ਦਿਲ ਦੀ ਬਿਮਾਰੀ ਹੈ ਤਾਂ ਡਾਕਟਰ ਦੀ ਸਲਾਹ 'ਤੇ ਹੀ ਭਿੱਜੇ ਹੋਏ ਛੋਲਿਆਂ ਦਾ ਸੇਵਨ ਕਰੋ।
ਜੇ ਤੁਸੀਂ ਰੋਜ਼ ਸਵੇਰੇ ਭਿੱਜੇ ਹੋਏ ਚਨੇ ਖਾਓਗੇ ਤਾਂ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲੱਗੇਗੀ। ਇਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚੋਗੇ ਅਤੇ ਤੁਹਾਡਾ ਭਾਰ ਵੀ ਕੰਟਰੋਲ 'ਚ ਰਹੇਗਾ।
ਤੁਸੀਂ ਰੋਜ਼ਾਨਾ ਭਿੱਜੇ ਹੋਏ ਚਨੇ ਖਾਂਦੇ ਹੋ, ਤਾਂ ਇਹ ਤੁਹਾਡੇ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਚਨੇ ਵਿੱਚ ਆਇਰਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਭਿੱਜੇ ਹੋਏ ਚਨੇ ਖਾਂਦੇ ਹੋ ਤਾਂ ਤੁਸੀਂ ਅਨੀਮੀਆ ਦੀ ਸਮੱਸਿਆ ਤੋਂ ਬਚ ਸਕਦੇ ਹੋ।
ਔਰਤਾਂ ਲਈ ਵੀ ਭਿੱਜੇ ਹੋਏ ਚਨੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਅਸਲ ਵਿੱਚ, ਚਨੇ ਵਿੱਚ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ ਜਿਸਨੂੰ ਸੈਪੋਨਿਨ ਕਿਹਾ ਜਾਂਦਾ ਹੈ, ਜਿਸਦਾ ਪੱਧਰ ਕੈਂਸਰ ਦੇ ਖ਼ਤਰੇ ਨੂੰ ਘਟਾ ਸਕਦਾ ਹੈ।