ਤੁਸੀਂ ਵੀ ਬਣਾ ਰਹੇ ਹੋ ਕੋਰਟ ਮੈਰਿਜ ਦਾ ਪਲਾਨ ਤਾਂ ਪਹਿਲਾਂ ਜਾਣੋ ਇਸਦਾ Procedure
By Neha Diwan
2023-04-23, 11:30 IST
punjabijagran.com
ਵਿਆਹ
ਵਿਆਹ ਕਰਵਾਉਣ ਦਾ ਸਭ ਤੋਂ ਸੁਰੱਖਿਅਤ ਤੇ ਵਧੀਆ ਵਿਕਲਪ ਕੋਰਟ ਮੈਰਿਜ ਹੈ। ਸਪੈਸ਼ਲ ਮੈਰਿਜ ਐਕਟ 1954 ਦੇ ਤਹਿਤ ਦੋ ਵੱਖ-ਵੱਖ ਧਰਮਾਂ, ਭਾਈਚਾਰਿਆਂ ਅਤੇ ਇੱਥੋਂ ਤੱਕ ਕਿ ਵੱਖ-ਵੱਖ ਦੇਸ਼ਾਂ ਦੇ ਲੋਕ ਵੀ ਵਿਆਹ ਕਰਵਾ ਸਕਦੇ ਹਨ।
ਕੋਰਟ ਮੈਰਿਜ
ਕੋਰਟ ਮੈਰਿਜ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੀਤੀ-ਰਿਵਾਜਾਂ ਅਤੇ ਸਭ ਤੋਂ ਮਹੱਤਵਪੂਰਨ ਵਿਆਹ ਦੇ ਮੋਟੇ ਖਰਚਿਆਂ ਤੋਂ ਬਚਣ ਦਾ ਇੱਕ ਵਧੀਆ ਤਰੀਕਾ ਹੈ। ਕੁਝ ਜ਼ਰੂਰੀ ਰਸਮਾਂ ਪੂਰੀਆਂ ਕਰਨ ਨਾਲ, ਤੁਸੀਂ ਇੱਕ ਦੂਜੇ ਦੇ ਬਣ ਜਾਂਦੇ ਹੋ।
ਕੋਰਟ ਮੈਰਿਜ ਦੀਆਂ ਸ਼ਰਤਾਂ
ਲੜਕਾ-ਲੜਕੀ ਦਾ ਪਹਿਲਾਂ ਵਿਆਹ ਨਾ ਹੋਇਆ ਹੋਵੇ, ਦੋਵੇਂ ਬਾਲਗ ਹੋਣੇ ਚਾਹੀਦੇ ਹਨ। ਭਾਵ ਲੜਕੇ ਦੀ ਉਮਰ 21 ਸਾਲ ਤੋਂ ਵੱਧ ਅਤੇ ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਹੋਣ।
ਅਦਾਲਤੀ ਵਿਆਹ ਲਈ ਲੋੜੀਂਦੇ ਦਸਤਾਵੇਜ਼
ਭਰਿਆ ਹੋਇਆ ਅਰਜ਼ੀ ਫਾਰਮ, 4 ਪਾਸਪੋਰਟ ਸਾਈਜ਼ ਫੋਟੋ, ਪਤੇ ਦਾ ਸਬੂਤ, 10ਵੀਂ ਮਾਰਕ ਸ਼ੀਟ, ਤਲਾਕ ਦੇ ਕੇਸ 'ਚ ਤਲਾਕ ਦੇ ਕਾਗਜ਼, ਗਵਾਹਾਂ ਦੀਆਂ ਫੋਟੋਆਂ, ਪੈਨ ਕਾਰਡ ਤੇ ਆਈਡੀ ਕਾਰਡ
ਕੋਰਟ ਮੈਰਿਜ ਦੀ ਪ੍ਰਕਿਰਿਆ ਕੀ ਹੈ?
ਜੇਕਰ ਲੜਕਾ-ਲੜਕੀ ਕਿਸੇ ਹੋਰ ਧਰਮ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਵਿਆਹ ਲਈ ਸਬੰਧਤ ਜ਼ਿਲ੍ਹੇ ਦੇ ਮੈਰਿਜ ਅਫ਼ਸਰ ਨੂੰ ਲਿਖਤੀ ਨੋਟਿਸ ਦੇਣਾ ਪਵੇਗਾ।
ਵਿਆਹ ਰਜਿਸਟ੍ਰੇਸ਼ਨ ਦੀ ਫੀਸ
ਜੇ ਕਿਸੇ ਨੂੰ ਵਿਆਹ 'ਤੇ ਕੋਈ ਇਤਰਾਜ਼ ਹੈ ਤਾਂ ਉਹ 30 ਦਿਨਾਂ ਦੇ ਅੰਦਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੈ ਜੇ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਤਾਂ ਵਿਆਹ ਰਜਿਸਟ੍ਰੇਸ਼ਨ ਦੀ ਫੀਸ ਭਰ ਕੇ ਵਿਆਹ ਕਰਵਾਇਆ ਜਾ ਸਕਦਾ ਹੈ।
ਤਿੰਨ ਗਵਾਹਾਂ ਦੀ ਲੋੜ
ਕੋਰਟ ਮੈਰਿਜ ਵਿੱਚ ਵਿਆਹ ਲਈ ਤਿੰਨ ਗਵਾਹਾਂ ਦੀ ਲੋੜ ਹੁੰਦੀ ਹੈ। ਵਿਆਹ ਰਜਿਸਟਰ ਕਰਵਾਉਣ ਦੀ ਪ੍ਰਕਿਰਿਆ ਲੰਬੀ ਹੁੰਦੀ ਹੈ ਅਤੇ ਇਸ ਲਈ ਵੱਖ-ਵੱਖ ਫੀਸਾਂ ਹੁੰਦੀਆਂ ਹਨ।
ਘੱਟੋ-ਘੱਟ ਫੀਸ
ਕੋਰਟ ਮੈਰਿਜ ਦੀ ਘੱਟੋ-ਘੱਟ ਫੀਸ 1000 ਰੁਪਏ ਹੈ ਪਰ ਕਾਗਜ਼ੀ ਕਾਰਵਾਈ ਅਤੇ ਵਕੀਲਾਂ ਕਾਰਨ ਇਹ ਖਰਚਾ 10 ਤੋਂ 20 ਹਜ਼ਾਰ ਤਕ ਪਹੁੰਚ ਸਕਦਾ ਹੈ।
ਮੁਕੇਸ਼ ਅੰਬਾਨੀ ਹੋਏ 66 ਸਾਲਾ ਦੇ, ਦੋ ਦਹਾਕਿਆਂ 'ਚ ਰਿਲਾਇੰਸ ਨੂੰ ਬਣਾਇਆ 15 ਲੱਖ ਕਰੋੜ ਦੀ ਕੰਪਨੀ
Read More