ਲੜਕੀਆਂ ਖੁਦ ਨੂੰ ਖੂਬਸੂਰਤ ਬਣਾਉਣ ਲਈ ਕਈ ਬਿਊਟੀ ਟਿਪਸ ਫਾਲੋ ਕਰਦੀਆਂ ਹਨ ਅਤੇ ਇਨ੍ਹਾਂ 'ਚੋਂ ਇਕ ਹੈ ਨੇਲ ਪੇਂਟ। ਕੁੜੀਆਂ ਨੂੰ ਨੇਲ ਪਾਲਿਸ਼ ਲਗਾਉਣਾ ਬਹੁਤ ਪਸੰਦ ਹੁੰਦਾ ਹੈ।
ਲੜਕੀਆਂ ਨੇਲ ਪਾਲਿਸ਼ ਲਗਾਉਣਾ ਪਸੰਦ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਖੂਬਸੂਰਤ ਰੰਗੀਨ ਨੇਲ ਪਾਲਿਸ਼ਾਂ ਨੂੰ ਲਗਾਉਣ ਨਾਲ ਇਹ ਤੁਹਾਨੂੰ ਕੀ ਨੁਕਸਾਨ ਪਹੁੰਚਾ ਸਕਦੀਆਂ ਹਨ
ਜਦ ਤੁਸੀਂ ਨੇਲ ਪਾਲਿਸ਼ ਲਗਾਉਂਦੇ ਹੋ ਤਾਂ ਇਸ ਵਿੱਚ ਮੌਜੂਦ ਖਤਰਨਾਕ ਕੈਮੀਕਲ ਸਾਡੀਆਂ ਅੱਖਾਂ ਤੇ ਮੂੰਹ ਰਾਹੀਂ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ, ਜੋ ਸਾਨੂੰ ਅੰਦਰੋਂ ਬਿਮਾਰ ਕਰ ਸਕਦੇ ਹਨ।
ਨੇਲ ਪਾਲਿਸ਼ ਵਿੱਚ ਮੌਜੂਦ ਇੱਕ ਖਤਰਨਾਕ ਰਸਾਇਣ ਤੁਹਾਡੇ ਸਰੀਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਤੁਹਾਡੇ ਸਰੀਰ ਦੀ ਇਮਿਊਨ ਸਿਸਟਮ ਉੱਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ।
ਨੇਲ ਪੇਂਟ ਵਿੱਚ ਮੌਜੂਦ ਰਸਾਇਣ ਤੁਹਾਡੇ ਪੇਟ ਦੇ ਪਾਚਨ ਅਤੇ ਹਾਰਮੋਨਲ ਪ੍ਰਣਾਲੀਆਂ ਵਿੱਚ ਵੀ ਵਿਗਾੜ ਪੈਦਾ ਕਰ ਸਕਦੇ ਹਨ। ਔਰਤਾਂ ਦੇ ਲਿਵਰ ਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਨੇਲ ਪਾਲਿਸ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਾਡੇ ਨਹੁੰ ਕਮਜ਼ੋਰ ਹੋ ਜਾਂਦੇ ਹਨ ਤੇ ਉਨ੍ਹਾਂ 'ਚ ਤਰੇੜਾਂ ਆਉਣ ਲੱਗਦੀਆਂ ਹਨ। ਨੇਲ ਪਾਲਿਸ਼ ਦੀ ਵਰਤੋਂ ਨਾਲ ਨਹੁੰਆਂ ਦੀ ਕੁਦਰਤੀ ਚਮਕ ਵੀ ਗਾਇਬ ਹੋ ਜਾਂਦੀ ਹੈ।
ਇਹ ਜਾਣਿਆ ਜਾਂਦਾ ਹੈ ਕਿ ਨੇਲ ਪਾਲਿਸ਼ ਬਣਾਉਣ ਵਿਚ ਸਪਿਰਿਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦਾ ਸਾਡੇ ਫੇਫੜਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਨੇਲ ਪਾਲਿਸ਼ ਬਣਾਉਣ ਲਈ ਐਕਰੀਲੇਟਸ ਨਾਂ ਦਾ ਰਸਾਇਣ ਵਰਤਿਆ ਜਾਂਦੈ। ਜੋ ਸਾਡੀ ਚਮੜੀ ਦੇ ਸੰਪਰਕ ਵਿੱਚ ਆਉਣ ਤੇ ਸਾਹ ਰਾਹੀਂ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਕਾਫ਼ੀ ਨੁਕਸਾਨਦੇਹ ਹੋ ਸਕਦਾ ਹੈ।