ਕਿਵੇਂ ਹੋਈ ਸੀ ਵਰਲਡ ਸਪੈਰੋ ਡੇਅ ਮਨਾਉਣ ਦੀ ਸ਼ੁਰੂਆਤ ਤੇ ਜਾਣੋ ਇਸ ਦਾ ਮਹੱਤਵ
By Neha Diwan
2023-03-20, 16:33 IST
punjabijagran.com
ਕਦੋਂ ਮਨਾਇਆ ਜਾਂਦਾ ਹੈ ਵਰਲਡ ਸਪੈਰੋ ਡੇਅ
ਹਰ ਸਾਲ 20 ਮਾਰਚ ਨੂੰ ਇਹ ਦਿਨ ਦੁਨੀਆ ਭਰ ਵਿਚ ਵਰਲਡ ਸਪੈਰੋ ਡੇਅ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਗੌਰਾਇਆ ਦਿਵਸ
ਵਿਸ਼ਵ ਗੌਰਾਇਆ (ਚਿੜੀ) ਦਿਵਸ ਇਸ ਲਈ ਮਨਾਇਆ ਜਾਂਦਾ ਹੈ ਤਾਂ ਜੋ ਚਿੜੀਆਂ ਦੀ ਆਬਾਦੀ ਵਿਚ ਵਿਸ਼ਵਵਿਆਪੀ ਗਿਰਾਵਟ ’ਤੇ ਧਿਆਨ ਦਿੱਤਾ ਜਾ ਸਕੇ।
ਕਿਸ ਦੀ ਪ੍ਰਤੀਕ ਹੈ ਚਿੜੀ
ਛੋਟੀ ਜਿਹੀ ਗੌਰਾਇਆ ਚਿੜੀ ਸਾਦਗੀ, ਰਚਨਾਤਮਕ, ਭਾਈਚਾਰੇ, ਸ਼ਕਤੀ ਅਤੇ ਸਸ਼ਕਤੀਕਰਨ ਦੀ ਪ੍ਰਤੀਕ ਮੰਨੀ ਜਾਂਦੀ ਹੈ।
ਵਿਸ਼ਵ ਗੌਰਾਇਆ ਦਿਵਸ 2023 ਦਾ ਥੀਮ
ਵਿਸ਼ਵ ਚਿੜੀ ਦਿਵਸ 2023 ਦਾ ਥੀਮ ‘ਆਈ ਲਵ ਸਪੈਰੋ’ ਹੈ। ਸਿਰਫ਼ ਇਸ ਸਾਲ ਹੀ ਨਹੀਂ ਬਲਕਿ ਹਰ ਸਾਲ ਵਰਲਡ ਸਪੈਰੋ ਡੇਅ ਇਸੇ ਥੀਮ ਨਾਲ ਮਨਾਇਆ ਜਾਂਦਾ ਹੈ।
ਕਦੋਂ ਤੇ ਕਿਸੇ ਨੇ ਕੀਤੀ ਇਸ ਦੀ ਸ਼ੁਰੂੁਆਤ
ਭਾਰਤ ਦੀ ‘ਨੇਚਰ ਫਾਰਐਵਰ ਸੁਸਾਇਟੀ’ ਸੰਸਥਾ ਵੱਲੋਂ ਸਾਲ 2010 ਵਿਚ ਗੌਰਾਇਆ ਦਿਵਸ ਮਨਾਉਣ ਦੀ ਪਹਿਲ ਕੀਤੀ ਗਈ ਸੀ। ਨੇਚਰ ਫਾਰਐਵਰ ਸੁਸਾਇਟੀ ਦੀ ਸਥਾਪਨਾ ਮੁਹੰਮਦ ਦਿਲਾਵਰ ਵੱਲੋਂ ਕੀਤੀ ਗਈ ਸੀ।
ਵਰਲਡ ਸਪੈਰੋ ਦਿਵਸ ਦਾ ਮਹੱਤਵ
ਇਹ ਦਿਨ ਚਿੜੀਆਂ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਿਨ ਜੀਵ ਵਿਵਿਧਤਾ ਤੇ ਕੁਦਰਤ ਦੀ ਸੁੰਦਰਤਾ ਦੀ ਵੀ ਪ੍ਰਸੰਸਾ ਵੀ ਕੀਤੀ ਜਾਂਦੀ ਹੈ।
ਚਿੜੀ ਦਿਵਸ ਮਨਾਉਣ ਦਾ ਉਦੇਸ਼
ਵਿਸ਼ਵ ਗੌਰਾਇਆ ਦਿਵਸ ਮਨਾਉਣ ਦਾ ਸਭ ਤੋਂ ਪ੍ਰਮੁੱਖ ਉਦੇਸ਼ ਚਿੜੀਆਂ ਸੰਕਟ ਗ੍ਰਸਤ ਪਰਜਾਤੀ ਗੌਰਾਇਆ ਨੂੰ ਲੋਪ ਹੋਣ ਤੋਂ ਬਚਾਉਣਾ ਹੈ।
ਗੌਰਾਇਆ ਪੰਛੀ ਦੇ ਬਚਾਅ ਲਈ ਉਪਾਅ
ਗੌਰਾਇਆ ਚਿੜੀ ਤੁਹਾਡੇ ਘਰ ਵਿਚ ਆਲ੍ਹਣਾ ਬਣਾਵੇ ਤਾਂ ਉਸ ਨੂੰ ਹਟਾਓ ਨਾ, ਰੋਜ਼ ਵਿਹੜੇ, ਖਿੜਕੀ, ਕੰਧਾਂ ’ਤੇ ਦਾਣਾ ਪਾਣੀ ਰੱਖੋ, ਗਰਮੀਆਂ ਵਿਚ ਚਿੜੀਆਂ ਲਈ ਪਾਣੀ ਜ਼ਰੂਰ ਰੱਖੋ।
ਭਾਰ ਘਟਾਉਣ ਲਈ ਚਿਕਨ ਤੇ ਪਨੀਰ 'ਚ ਕਿਹੜਾ ਹੈ ਬਿਹਤਰ, ਜਾਣੋ
Read More