ਕੀ ਔਰਤਾਂ ਸ਼ਨੀ ਦੇਵ ਨੂੰ ਚੜ੍ਹਾ ਸਕਦੀਆਂ ਹਨ ਸਰ੍ਹੋਂ ਦਾ ਤੇਲ ?


By Neha diwan2024-01-02, 12:57 ISTpunjabijagran.com

ਸ਼ਨੀਦੇਵ

ਸ਼ਨੀਦੇਵ ਨੂੰ ਕਰਮ ਦਾਤਾ ਤੇ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਗੁੱਸੇ ਵਾਲੇ ਵੀ ਮੰਨਿਆ ਜਾਂਦਾ ਹੈ। ਜੇਕਰ ਗਲਤੀ ਨਾਲ ਵੀ ਉਨ੍ਹਾਂ ਦੀ ਪੂਜਾ ਵਿੱਚ ਕੁਝ ਗਲਤ ਹੋ ਜਾਵੇ ਤਾਂ ਉਸ ਵਿਅਕਤੀ ਨੂੰ ਸਜ਼ਾ ਭੁਗਤਣੀ ਪੈਂਦੀ ਹੈ।

ਔਰਤਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ

ਔਰਤਾਂ ਵੀ ਸ਼ਨੀਦੇਵ ਦੀ ਪੂਜਾ ਕਰ ਸਕਦੀਆਂ ਹਨ ਪਰ ਪੂਜਾ ਦੇ ਦੌਰਾਨ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਤੁਹਾਨੂੰ ਸ਼ਨੀ ਦੇਵ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ਨੀਦੇਵ ਦੀ ਮੂਰਤੀ

ਸ਼ਨੀਦੇਵ ਲੋਕਾਂ ਦੇ ਕੰਮਾਂ 'ਤੇ ਨਜ਼ਰ ਰੱਖਦੇ ਹਨ। ਚਾਹੇ ਬੰਦੇ ਦੇ ਚੰਗੇ ਕੰਮ ਹੋਣ ਜਾਂ ਮਾੜੇ ਕਰਮ। ਜੇਕਰ ਕਿਸੇ ਵੀ ਔਰਤ ਦੀ ਕੁੰਡਲੀ ਵਿੱਚ ਸ਼ਨੀਦੋਸ਼ ਹੈ ਤਾਂ ਉਸ ਨੂੰ ਸ਼ਨੀਦੇਵ ਦੀ ਮੂਰਤੀ ਨੂੰ ਨਹੀਂ ਛੂਹਣਾ ਚਾਹੀਦਾ।

ਸ਼ਾਸਤਰਾਂ ਅਨੁਸਾਰ

ਸ਼ਨੀ ਦੇਵ ਦੀ ਮੂਰਤੀ ਨੂੰ ਛੂਹਣ ਨਾਲ ਔਰਤਾਂ 'ਤੇ ਸ਼ਨੀ ਦੀ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧਦਾ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਗਲਤੀ ਨਾਲ ਵੀ ਸ਼ਨੀ ਦੇਵ ਨੂੰ ਸਰ੍ਹੋਂ ਦਾ ਤੇਲ ਨਹੀਂ ਚੜ੍ਹਾਉਣਾ ਚਾਹੀਦਾ।

ਸਰਾਪ

ਸ਼ਨੀਦੇਵ ਦੀ ਪਤਨੀ ਪੁੱਤਰ ਇੱਛਾ ਲਈ ਕੋਲ ਗਈ ਪਰ ਸ਼ਨੀਦੇਵ ਸ਼੍ਰੀ ਕ੍ਰਿਸ਼ਨ ਦੇ ਸਿਮਰਨ 'ਚ ਮਗਨ ਸਨ ਤੇ ਉਨ੍ਹਾਂ ਨੇ ਆਪਣੀ ਪਤਨੀ ਵੱਲ ਦੇਖਿਆ ਨਹੀਂ। ਸ਼ਨੀਦੇਵ ਦੀ ਪਤਨੀ ਗੁੱਸੇ ਹੋ ਗਏ ਤੇ ਸਰਾਪ ਦਿੱਤਾ, ਜਿਸ ਨੂੰ ਵੀ ਉਹ ਦੇਖਣਗੇ ਉਹ ਤਬਾਹ ਹੋ ਜਾਵੇਗਾ।

ਅਸ਼ੁੱਭ ਨਜ਼ਰ

ਜਿਸ ਕਾਰਨ ਸ਼ਨੀ ਦੇਵ ਦੀ ਨਜ਼ਰ ਅਸ਼ੁੱਭ ਮੰਨੀ ਜਾਂਦੀ ਹੈ। ਪਤਨੀ ਵੱਲੋਂ ਦਿੱਤੇ ਸਰਾਪ ਕਾਰਨ ਕੋਈ ਵੀ ਔਰਤ ਸ਼ਨੀਦੇਵ ਨੂੰ ਤੇਲ ਨਹੀਂ ਚੜ੍ਹਾ ਸਕਦੀ। ਇਹ ਚੰਗਾ ਨਹੀਂ ਮੰਨਿਆ ਜਾਂਦਾ ਹੈ।

ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਤਰੀਕੇ

ਜੇਕਰ ਔਰਤਾਂ ਸ਼ਨੀ ਦੇਵ ਦੀ ਪੂਜਾ ਕਰ ਰਹੀਆਂ ਹਨ ਤਾਂ ਧਿਆਨ ਨਾਲ ਕਰੋ। ਦੂਰੋਂ ਮੂਰਤੀ ਨੂੰ ਦੇਖੋ। ਸ਼ਨੀਦੇਵ ਦੀਆਂ ਅੱਖਾਂ ਵਿੱਚ ਕਦੇ ਵੀ ਨਹੀਂ ਦੇਖਣਾ ਚਾਹੀਦਾ। ਦੂਰੋਂ ਹੀ ਪੂਜਾ ਕਰੋ ਅਤੇ ਇਨ੍ਹਾਂ ਮੰਤਰਾਂ ਦਾ ਜਾਪ ਕਰੋ।

ਰਸੋਈ 'ਚ ਭੁੱਲ ਕੇ ਵੀ ਖਤਮ ਨਾ ਹੋਣ ਦਿਓ ਇਹ ਚੀਜ਼ਾਂ, ਨਹੀਂ ਤਾਂ..