ਸਰਦੀਆਂ ਦੇ ਮੌਸਮ 'ਚ ਬਣਾਓ ਸ਼ਕਰਕੰਦੀ ਦੀ ਚਾਟ, ਜਾਣੋ ਤਰੀਕਾ


By Neha diwan12, Dec 2024 02:40 PMpunjabijagran.com

ਸਮੱਗਰੀ

ਸ਼ਕਰਕੰਦੀ, ਉਬਲੀ ਹੋਈ ਮੂੰਗ ਦੀ ਦਾਲ 1/2 ਕੱਪ, ਕੱਟਿਆ ਪਿਆਜ਼ 1 (ਵਿਕਲਪਿਕ), ਟਮਾਟਰ - 1 (ਕੱਟਿਆ ਹੋਇਆ) ,ਹਰੀ ਮਿਰਚ - 1 (ਬਾਰੀਕ ਕੱਟੀ ਹੋਈ), ਧਨੀਆ ਪੱਤੇ - 2-3 ਚਮਚ (ਕੱਟਿਆ ਹੋਇਆ) ,ਨਿੰਬੂ - 1 (ਜੂਸ)

ਸਮੱਗਰੀ ਲਿਸਟ

ਭੁੰਨਿਆ ਜੀਰਾ ਪਾਊਡਰ 1/2 ਚੱਮਚ, ਲਾਲ ਮਿਰਚ ਪਾਊਡਰ - 1/2 ਚੱਮਚ,,ਚਾਟ ਮਸਾਲਾ - 1 ਚਮਚ, ਸੇਂਧਾ ਲੂਣ, ਕਾਲਾ ਨਮਕ - 1/2 ਚੱਮਚ ,ਹਰੀ ਚਟਨੀ - 2-3 ਚਮਚ (ਵਿਕਲਪਿਕ)

ਸਟੈਪ 1

ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਧੋ ਕੇ ਉਬਾਲ ਕੇ ਛਿੱਲ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਮੂੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ 5-10 ਮਿੰਟ ਤੱਕ ਉਬਾਲ ਲਓ ਤੇ ਉਬਲੀ ਹੋਈ ਮੂੰਗੀ ਦੀ ਦਾਲ ਨੂੰ ਛਾਣ ਕੇ ਇਕ ਪਾਸੇ ਰੱਖ ਦਿਓ।

ਸਟੈਪ 2

ਇੱਕ ਵੱਡੇ ਕਟੋਰੇ ਵਿੱਚ, ਉਬਲੇ ਹੋਏ ਆਲੂ ਦੇ ਟੁਕੜੇ, ਉਬਲੀ ਮੂੰਗੀ ਦੀ ਦਾਲ, ਕੱਟਿਆ ਪਿਆਜ਼, ਟਮਾਟਰ, ਹਰੀ ਮਿਰਚ ਤੇ ਧਨੀਆ ਪੱਤੇ ਪਾਓ।

ਸਟੈਪ 3

ਕਟੋਰੇ ਵਿੱਚ ਭੁੰਨਿਆ ਹੋਇਆ ਜੀਰਾ ਪਾਊਡਰ, ਲਾਲ ਮਿਰਚ ਪਾਊਡਰ, ਚਾਟ ਮਸਾਲਾ, ਕਾਲਾ ਨਮਕ, ਸੇਂਧਾ ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ 'ਚ ਨਿੰਬੂ ਦਾ ਰਸ ਮਿਲਾਓ ਅਤੇ ਹਰੀ ਚਟਨੀ ਪਾਓ।

ਸਟੈਪ 4

ਹੁਣ ਤੁਹਾਡੀ ਸਵਾਦਿਸ਼ਟ ਤੇ ਸਿਹਤਮੰਦ ਸ਼ਕਰਕੰਦੀ ਦੀ ਚਾਟ ਤਿਆਰ ਹੈ, ਇਸਨੂੰ ਤੁਰੰਤ ਸਰਵ ਕਰੋ ਤੇ ਸਰਦੀਆਂ ਦੇ ਮੌਸਮ ਦਾ ਆਨੰਦ ਲਓ।

ਕੀ ਸੱਚੀ ਤਣਾਅ ਤੇ ਚਿੰਤਾ ਨੂੰ ਘਟਾ ਸਕਦੀ ਹੈ ਡਾਰਕ ਚਾਕਲੇਟ, ਜਾਣੋ