ਕਿਉਂ ਕੀਤੀ ਗਈ ਸੀ ਹੈੱਡਫੋਨ ਦੀ ਖੋਜ, ਜਾਣੋ ਦਿਲਚਸਪ ਸਟੋਰੀ


By Neha diwan2024-10-02, 13:48 ISTpunjabijagran.com

ਹੈੱਡਫੋਨ

ਅੱਜਕੱਲ੍ਹ ਹੈੱਡਫੋਨ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਭਾਵੇਂ ਸੰਗੀਤ ਸੁਣਨਾ ਹੋਵੇ, ਆਨਲਾਈਨ ਮੀਟਿੰਗ, ਇਕੱਲੇ ਮਨੋਰੰਜਨ ਦਾ ਆਨੰਦ ਲੈਣਾ ਹੈੱਡਫੋਨ ਹਰ ਥਾਂ ਵਰਤਿਆ ਜਾਂਦਾ ਹੈ।

ਮਕੈਨੀਕਲ ਹੈੱਡਫੋਨ

ਇੱਕ ਸਮਾਂ ਸੀ ਜਦੋਂ 19ਵੀਂ ਸਦੀ ਦੇ ਅਖੀਰ ਵਿੱਚ ਹੈੱਡਫੋਨ ਦੀ ਖੋਜ ਕੀਤੀ ਗਈ ਸੀ, 1910 ਵਿੱਚ ਪਹਿਲਾ ਹੈੱਡਫੋਨ ਬਣਾਇਆ ਗਿਆ, ਜੋ ਕਿ ਯੂਐਸ ਨੇਵੀ ਲਈ ਸੀ। ਸ਼ੁਰੂਆਤੀ ਹੈੱਡਫੋਨ ਮਕੈਨੀਕਲ ਸਨ ਤੇ ਬਿਨਾਂ ਬਿਜਲੀ ਦੇ ਕੰਮ ਕਰਦੇ ਸਨ।

ਕਦੋਂ ਸਭ ਲਈ ਬਣਾਏ ਗਏ

ਸਟੀਰੀਓ ਹੈੱਡਫੋਨ 1950 ਤੇ 1960 ਦੇ ਦਹਾਕੇ ਵਿੱਚ ਆਏ ਤੇ 1970 ਵਿੱਚ ਸੋਨੀ ਨੇ ਪੋਰਟੇਬਲ ਸੰਗੀਤ ਲਈ ਹੈੱਡਫੋਨਾਂ ਨੂੰ ਆਮ ਬਣਾਇਆ।

ਕਿਹੋ ਜਿਹੇ ਦਿਖਾਈ ਦਿੰਦੇ ਸਨ?

ਪਹਿਲਾਂ ਵਾਲੇ ਹੈੱਡਫੋਨਸ ਦਾ ਡਿਜ਼ਾਈਨ ਕਾਫੀ ਸਾਧਾਰਨ ਤੇ ਭਾਰੀ ਸੀ। ਸ਼ੁਰੂਆਤੀ ਹੈੱਡਫੋਨਾਂ ਵਿੱਚ ਵੱਡੇ ਅਤੇ ਗੋਲ-ਆਕਾਰ ਦੇ ਈਅਰਪੀਸ ਹੁੰਦੇ ਸਨ। ਇਹ ਆਮ ਤੌਰ 'ਤੇ ਧਾਤ ਜਾਂ ਲੱਕੜ ਦੇ ਬਣੇ ਹੁੰਦੇ ਸਨ।

L ਅਤੇ R ਚੈਨਲਾਂ ਦਾ ਮਤਲਬ

ਅਸੀਂ ਸਾਰੇ ਸੋਚਦੇ ਹਾਂ ਕਿ ਹੈੱਡਫੋਨ 'ਤੇ ਲਿਖੇ L ਅਤੇ R ਦਾ ਮਤਲਬ ਸਿਰਫ ਖੱਬੇ ਅਤੇ ਸੱਜੇ ਹੈ। ਹੈੱਡਫੋਨ ਸਿਰਫ ਖੱਬੇ ਪਾਸੇ ਵਾਲੀ ਆਵਾਜ਼ ਨੂੰ ਖੱਬੇ ਪਾਸੇ ਤੇ ਸੱਜੀ ਆਵਾਜ਼ ਨੂੰ ਸੱਜੇ ਪਾਸੇ ਰੱਖਦੇ ਹਨ।

ਕਿੰਨੇ ਤਰ੍ਹਾਂ ਦੇ ਹਨ ਹੈੱਡਫੋਨ

ਓਵਰ-ਈਅਰ ਹੈੱਡਫੋਨ , ਆਨ-ਈਅਰ ਹੈੱਡਫੋਨ, ਇਨ-ਈਅਰ ਹੈੱਡਫੋਨ । ਹੋਰ ਵੀ ਕਈ ਤਰ੍ਹਾਂ ਦੇ ਹੈੱਡਫੋਨ ਆ ਚੁਕੇ ਹਨ। ਜੋ ਅਸੀ ਰੋਜ਼ਾਨਾ ਵਰਤਦੇ ਹਾਂ.

ਤਕਨਾਲੋਜੀ 'ਚ ਵਾਧਾ

ਹੁਣ ਹੈੱਡਫੋਨ ਸਿਰਫ਼ ਸੰਗੀਤ ਸੁਣਨ ਲਈ ਨਹੀਂ ਹਨ, ਸਗੋਂ ਵਰਚੁਅਲ ਰਿਐਲਿਟੀ (VR) ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਰਗੀਆਂ ਤਕਨੀਕਾਂ ਨਾਲ ਵੀ ਕੰਮ ਕਰਦੇ ਹਨ।

Whatsapp 'ਤੇ ਕਿਸਨੇ ਕੀਤਾ ਬਲੌਕ, ਜਾਣੋ ਇੱਥੇ