ਸ਼ਰਦ ਪੂਰਨਿਮਾ 'ਤੇ ਕਿਉਂ ਕੀਤੀ ਜਾਂਦੀ ਹੈ ਸ਼੍ਰੀ ਰਾਧਾ ਕ੍ਰਿਸ਼ਨ ਦੀ ਪੂਜਾ


By Neha diwan14, Oct 2024 01:06 PMpunjabijagran.com

ਹਿੰਦੂ ਕੈਲੰਡਰ ਦੇ ਅਨੁਸਾਰ

ਇੱਕ ਸਾਲ ਵਿੱਚ ਕੁੱਲ 12 ਪੂਰਨਿਮਾ ਤਿਥੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸ਼ਰਦ ਪੂਰਨਿਮਾ ਹੈ ਜੋ ਅੱਸੂ ਮਹੀਨੇ ਵਿੱਚ ਆਉਂਦੀ ਹੈ। ਸ਼ਰਦ ਪੂਰਨਿਮਾ ਦੇ ਦਿਨ ਦੇਵੀ ਲਕਸ਼ਮੀ ਦੀ ਪੂਜਾ ਕਰਨ ਦੀ ਪਰੰਪਰਾ ਹੈ।

ਦੇਵੀ ਲਕਸ਼ਮੀ

ਸ਼ਰਦ ਪੂਰਨਿਮਾ ਦੇ ਦਿਨ ਦੇਵੀ ਲਕਸ਼ਮੀ ਤੋਂ ਇਲਾਵਾ ਸ਼੍ਰੀ ਰਾਧਾ ਰਾਣੀ ਅਤੇ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਦੀ ਵੀ ਪਰੰਪਰਾ ਹੈ। ਇਸ ਦਿਨ ਸ਼੍ਰੀ ਰਾਧਾ ਰਾਣੀ ਅਤੇ ਕ੍ਰਿਸ਼ਨ ਦੀ ਪੂਜਾ ਕਰਨ ਨਾਲ ਪਿਆਰ ਵਿੱਚ ਸਫਲਤਾ ਮਿਲਦੀ ਹੈ।

ਰਾਧਾ ਕ੍ਰਿਸ਼ਨ ਦੀ ਪੂਜਾ

ਇੱਕ ਵਾਰ ਸਾਰੀਆਂ ਗੋਪੀਆਂ ਰਾਧਾ ਰਾਣੀ ਕੋਲ ਪਹੁੰਚੀਆਂ ਤੇ ਕ੍ਰਿਸ਼ਨ ਨੂੰ ਮਿਲਣ ਲਈ ਉਸਨੂੰ ਪ੍ਰਾਰਥਨਾ ਕਰਨ ਲੱਗੀਆਂ। ਸਾਰੀਆਂ ਗੋਪੀਆਂ ਨੇ ਰਾਧਾ ਰਾਣੀ ਨੂੰ ਕਿਹਾ ਕਿ ਜੇਕਰ ਉਹ ਬੁਲਾਵੇ ਤਾਂ ਉਹ ਜ਼ਰੂਰ ਕ੍ਰਿਸ਼ਨ ਰਾਸ ਕਰਨ ਲਈ ਆਉਣਗੀਆਂ।

ਰਾਸ ਕਰਨ ਦੀ ਬੇਨਤੀ

ਜਦੋਂ ਰਾਧਾ ਰਾਣੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਕ੍ਰਿਸ਼ਨ ਨੂੰ ਯਾਦ ਕੀਤਾ, ਤਾਂ ਕ੍ਰਿਸ਼ਨ ਤੁਰੰਤ ਉੱਥੇ ਪ੍ਰਗਟ ਹੋਇਆ। ਜਦੋਂ ਰਾਧਾ ਰਾਣੀ ਨੇ ਸ਼੍ਰੀ ਕ੍ਰਿਸ਼ਨ ਨੂੰ ਰਾਸ ਰਚਣ ਲਈ ਬੇਨਤੀ ਕੀਤੀ ਤਾਂ ਕ੍ਰਿਸ਼ਨ ਨੇ ਵੀ ਹਾਮੀ ਭਰ ਦਿੱਤੀ।

ਸ਼੍ਰੀ ਕ੍ਰਿਸ਼ਨ ਨੇ ਰਾਧਾ ਰਾਣੀ ਸਮੇਤ ਸਾਰੀਆਂ ਗੋਪੀਆਂ ਨੂੰ ਪੂਰਨਮਾਸ਼ੀ ਤਰੀਕ ਭਾਵ ਸ਼ਰਦ ਪੂਰਨਿਮਾ ਵਾਲੇ ਦਿਨ ਯਮੁਨਾ ਘਾਟ 'ਤੇ ਆਉਣ ਲਈ ਕਿਹਾ।

Dussehra 2024: ਦੁਸਹਿਰੇ ਵਾਲੇ ਦਿਨ ਕਿਉਂ ਕੀਤਾ ਜਾਂਦੈ ਝਾੜੂ ਦਾਨ