ਘਰ ਦੇ ਵਿਹੜੇ 'ਚ ਹੀ ਕਿਉਂ ਲਗਾਈ ਜਾਂਦੀ ਹੈ ਤੁਲਸੀ?
By Neha diwan
2023-11-07, 13:40 IST
punjabijagran.com
ਤੁਲਸੀ
ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਤੁਲਸੀ ਦੇ ਪੌਦੇ ਨੂੰ ਰੋਜ਼ਾਨਾ ਪਾਣੀ ਦੇਣਾ ਚਾਹੀਦਾ ਹੈ ਅਤੇ ਸ਼ਾਮ ਨੂੰ ਪੌਦੇ ਦੇ ਕੋਲ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਦੇਵੀ ਲਕਸ਼ਮੀ
ਤੁਲਸੀ ਲਗਾਉਣ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਰਹਿੰਦਾ ਹੈ। ਘਰ ਵਿੱਚ ਤੁਲਸੀ ਦਾ ਪੌਦਾ ਲਗਾਉਣ ਨਾਲ ਵਾਸਤੂ ਦੋਸ਼ ਦੂਰ ਹੋ ਸਕਦੇ ਹਨ ਤੇ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਪੌਰਾਣਿਕ ਮਾਨਤਾਵਾਂ ਦੇ ਅਨੁਸਾਰ
ਕਿਹਾ ਜਾਂਦਾ ਹੈ ਕਿ ਤੁਲਸੀ ਦਾ ਪੌਦਾ ਲਗਾਉਣ ਨਾਲ ਸਾਰੇ ਦੇਵੀ-ਦੇਵਤੇ ਪ੍ਰਸੰਨ ਹੁੰਦੇ ਹਨ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਹੁੰਦਾ ਹੈ। ਇੰਨਾ ਹੀ ਨਹੀਂ ਆਰਥਿਕ ਸਥਿਤੀ ਵੀ ਸੁਧਰ ਸਕਦੀ ਹੈ।
ਵਿਹੜੇ 'ਚ ਕਿਉਂ ਲਗਾਈ ਜਾਂਦੀ ਹੈ ਤੁਲਸੀ
ਘਰ ਦੇ ਵਿਹੜੇ 'ਚ ਤੁਲਸੀ ਦਾ ਬੂਟਾ ਲਗਾਉਣ ਨਾਲ ਨਕਾਰਾਤਮਕ ਸ਼ਕਤੀਆਂ ਨੂੰ ਘਰ 'ਚ ਦਾਖਲ ਹੋਣ ਤੋਂ ਰੋਕਿਆ ਜਾਂਦਾ ਹੈ। ਵਾਸਤੂ ਦੋਸ਼ ਦੂਰ ਹੋ ਸਕਦੇ ਹਨ ਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ।
ਮਾਂ ਲਕਸ਼ਮੀ ਦੀ ਕਿਰਪਾ
ਘਰ ਦੇ ਵਿਹੜੇ 'ਚ ਤੁਲਸੀ ਦਾ ਬੂਟਾ ਲਗਾ ਰਹੇ ਹੋ ਤਾਂ ਇਸ ਨਾਲ ਘਰ 'ਚ ਖੁਸ਼ਹਾਲੀ ਆਵੇਗੀ। ਮੰਨਿਆ ਜਾਂਦਾ ਹੈ ਦਿਸ ਘਰ ਤੁਲਸੀ ਹੋਵੇ ਮਾਂ ਲਕਸ਼ਮੀ ਉਸ ਘਰ ਨੂੰ ਕਦੇ ਨਹੀਂ ਛੱਡਦੀ।
ਪਾਪ ਤੋਂ ਮਿਲੇਗਾ ਛੁਟਕਾਰਾ
ਪੁਰਾਣਾਂ ਵਿੱਚ ਕਿਹਾ ਗਿਆ ਹੈ ਕਿ ਘਰ ਵਿੱਚ ਤੁਲਸੀ ਦਾ ਬੂਟਾ ਲਗਾਉਣ ਨਾਲ ਪਿਛਲੇ ਜਨਮ ਦੇ ਪਾਪ ਨਸ਼ਟ ਹੋ ਜਾਂਦੇ ਹਨ। ਜਮਦੂਤ ਉਸ ਘਰ ਵਿੱਚ ਕਦੇ ਪ੍ਰਵੇਸ਼ ਨਹੀਂ ਕਰਦੇ ਅਤੇ ਬੁਰਾਈਆਂ ਦਾ ਵੀ ਨਾਸ਼ ਹੋ ਜਾਂਦਾ ਹੈ।
ਘਿਓ ਦਾ ਦੀਵਾ ਜਗਾਉਣਾ ਸ਼ੁਭ
ਜੇ ਤੁਹਾਡੇ ਕਿਸੇ ਕੰਮ ਵਿੱਚ ਕੋਈ ਰੁਕਾਵਟ ਆ ਰਹੀ ਹੈ ਤਾਂ ਸ਼ੁੱਕਰਵਾਰ ਨੂੰ ਤੁਲਸੀ ਦੇ ਪੌਦੇ ਦੇ ਕੋਲ ਘਿਓ ਦਾ ਦੀਵਾ ਜਗਾਉਣ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਅਤੇ ਸ਼ੁਭ ਫਲ ਵੀ ਮਿਲ ਸਕਦਾ ਹੈ।
ਪਰਸ 'ਚ ਰੱਖੋ ਇਹ ਚੀਜ਼, ਕਦੇ ਨਹੀਂ ਆਵੇਗੀ ਪੈਸੇ ਦੀ ਕਮੀ
Read More