ਪੂਰੇ ਭਾਰਤ 'ਚ ਬ੍ਰਹਮਾ ਜੀ ਦਾ ਸਿਰਫ ਇੱਕ ਹੀ ਮੰਦਿਰ ਕਿਉਂ, ਜਾਣੋ ਕਾਰਨ


By Neha diwan2023-06-27, 13:18 ISTpunjabijagran.com

ਹਿੰਦੂ ਗ੍ਰੰਥਾਂ ਦੇ ਅਨੁਸਾਰ

ਭਗਵਾਨ ਬ੍ਰਹਮਾ ਸਾਰੇ ਬ੍ਰਹਿਮੰਡ ਦੇ ਸਿਰਜਣਹਾਰ ਹਨ। ਉਨ੍ਹਾਂ ਦਾ ਪੂਰੇ ਭਾਰਤ ਵਿੱਚ ਇੱਕ ਹੀ ਮੰਦਿਰ ਹੈ ਜੋ ਪੁਸ਼ਕਰ ਵਿੱਚ ਸਥਾਪਿਤ ਹੈ। ਬ੍ਰਹਮਾ ਜੀ ਦਾ ਇਕਲੌਤਾ ਮੰਦਰ ਹੋਣ ਕਾਰਨ ਇੱਥੇ ਲੱਖਾਂ ਦੀ ਗਿਣਤੀ ਵਿਚ ਲੋਕ ਦਰਸ਼ਨਾਂ ਲਈ ਪਹੁੰਚਦੇ ਹਨ

ਪੁਸ਼ਕਰ

ਇਹ ਮੰਦਿਰ ਪੁਸ਼ਕਰ ਝੀਲ ਦੇ ਕੰਢੇ ਸਥਿਤ ਹੈ। ਇਸ ਦੀ ਖੂਬਸੂਰਤੀ ਕਾਰਨ ਦੂਰ-ਦੂਰ ਤੋਂ ਸੈਲਾਨੀ ਵੀ ਇੱਥੇ ਪਹੁੰਚਦੇ ਹਨ।

ਪੁਸ਼ਕਰ ਕਿਵੇਂ ਹੋਂਦ ਵਿੱਚ ਆਇਆ

ਧਰਤੀ ਵਜ੍ਰਨਾਸ਼ ਨਾਮਕ ਦੈਂਤ ਦੇ ਕਹਿਰ ਦਾ ਸਾਹਮਣਾ ਕਰ ਰਹੀ ਸੀ। ਬ੍ਰਹਮਾ ਜੀ ਨੇ ਉਸ ਦੈਂਤ ਨੂੰ ਮਾਰ ਦਿੱਤਾ। ਕਤਲੇਆਮ ਦੌਰਾਨ ਤਿੰਨ ਥਾਵਾਂ 'ਤੇ ਉਸ ਦੇ ਹੱਥੋਂ ਕਮਲ ਡਿੱਗ ਪਏ ਤੇ ਉੱਥੇ ਤਿੰਨ ਝੀਲਾਂ ਬਣ ਗਈਆਂ ਸਥਾਨ ਦਾ ਨਾਂ ਪੁਸ਼ਕਰ ਪੈ ਗਿਆ।

ਸੰਸਾਰ ਲਈ ਯੱਗ ਕਰਨਾ

ਬ੍ਰਹਮਾ ਜੀ ਨੇ ਸੰਸਾਰ ਲਈ ਯੱਗ ਕਰਨ ਦਾ ਫ਼ੈਸਲਾ ਕੀਤਾ। ਪੁਸ਼ਕਰ 'ਚ ਯੱਗ ਸ਼ੁਰੂ ਕੀਤਾ ਪਰ ਪਤਨੀ ਸਾਵਿਤਰੀ ਸਮੇਂ ਸਿਰ ਨਾ ਪਹੁੰਚੀ ਇਸਲਈ ਲੜਕੀ 'ਗਾਇਤਰੀ' ਨਾਲ ਵਿਆਹ ਕਰਵਾ ਲਿਆ ਅਤੇ ਯੱਗ ਸ਼ੁਰੂ ਕੀਤਾ।

ਪਤਨੀ ਨੇ ਬ੍ਰਹਮਾ ਜੀ ਨੂੰ ਸਰਾਪ ਕਿਉਂ ਦਿੱਤਾ?

ਇਸ ਦੌਰਾਨ ਸਾਵਿਤਰੀ ਉੱਥੇ ਪਹੁੰਚ ਗਈ ਅਤੇ ਬ੍ਰਹਮਾ ਜੀ 'ਤੇ ਗੁੱਸੇ ਹੋ ਗਈ ਤੇ ਬ੍ਰਹਮਾ ਜੀ ਨੂੰ ਸਰਾਪ ਦਿੱਤਾ ਕਿ ਦੇਵਤਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਕਦੇ ਪੂਜਾ ਨਹੀਂ ਕੀਤੀ ਜਾਵੇਗੀ।

ਸਿਰਫ ਪੁਸ਼ਕਰ 'ਚ ਹੋਵੇਗੀ ਪੂਜਾ

ਸਾਵਿਤਰੀ ਦਾ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਉਸਨੇ ਕਿਹਾ ਕਿ ਬ੍ਰਹਮਾ ਜੀ ਦੀ ਧਰਤੀ 'ਤੇ ਪੁਸ਼ਕਰ 'ਚ ਹੀ ਤੁਹਾਡੀ ਪੂਜਾ ਕੀਤੀ ਜਾਵੇਗੀ। ਜੇ ਕੋਈ ਇਸ ਅਸਥਾਨ ਤੋਂ ਇਲਾਵਾ ਧਰਤੀ 'ਤੇ ਬ੍ਰਹਮਾ ਦਾ ਮੰਦਿਰ ਬਣਾਉਂਦਾ ਹੈ ਤਾਂ ਉਹ ਨਸ਼ਟ ਹੋ ਜਾਵੇਗਾ।

Vastu Tips for Home: ਅੱਜ ਹੀ ਘਰ 'ਚ ਰੱਖੀਆਂ ਇਨ੍ਹਾਂ 5 ਚੀਜ਼ਾਂ ਨੂੰ ਹਟਾਓ