ਪੂਜਾ 'ਚ ਕਿਉਂ ਹੁੰਦੀ ਹੈ ਕੇਵਲ ਤਾਂਬੇ ਦੇ ਭਾਂਡੇ ਦੀ ਵਰਤੋਂ ? ਜਾਣੋ ਕਾਰਨ
By Ramandeep Kaur
2022-11-12, 09:45 IST
punjabijagran.com
ਸ਼ੁੱਧ ਧਾਤ
ਤਾਂਬੇ ਨੂੰ ਪੂਰੀ ਤਰ੍ਹਾਂ ਸ਼ੁੱਧ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਬਣਾਉਣ 'ਚ ਕਿਸੇ ਹੋਰ ਧਾਤ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਸ਼ੁੱਭ
ਹਿੰਦੂ ਧਰਮ 'ਚ ਕਿਸੇ ਵੀ ਪੂਜਾ 'ਚ ਪਿੱਤਲ ਤੋਂ ਇਲਾਵਾ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨੂੰ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਤਾਂਬੇ ਦੇ ਭਾਂਡੇ 'ਚ ਭਗਵਾਨ ਸੂਰਜ ਨੂੰ ਅਰਘ ਦੇਣ ਨਾਲ ਹਰ ਇੱਛਾ ਪੂਰੀ ਹੁੰਦੀ ਹੈ।
ਧਾਰਮਿਕ ਮਾਨਤਾ
ਜੋਤਿਸ਼ ਸ਼ਾਸਤਰ ਅਨੁਸਾਰ ਤਾਂਬੇ ਦੇ ਬਰਤਨ ਦੀ ਵਰਤੋਂ ਨਾਲ ਕੁੰਡਲੀ 'ਚ ਸੂਰਜ, ਚੰਦਰਮਾ ਤੇ ਮੰਗਲ ਦੀ ਸਥਿਤੀ ਮਜ਼ਬੂਤ ਹੁੰਦੀ ਹੈ।
ਨਕਾਰਾਤਮਕ ਊਰਜਾ
ਤਾਂਬੇ ਦੇ ਭਾਂਡੇ 'ਚ ਮੌਜੂਦ ਪਾਣੀ ਨੂੰ ਪੂਜਾ ਤੋਂ ਬਾਅਦ ਸਾਰੇ ਘਰ 'ਚ ਛਿੜਕਿਆ ਜਾਂਦਾ ਹੈ, ਜਿਸ ਨਾਲ ਨਕਾਰਾਤਮਕ ਊਰਜਾ ਬਾਹਰ ਨਿਕਲ ਜਾਂਦੀ ਹੈ।
ਪੁਰਾਤਨ ਕਥਾ
ਗੁਡਾਕੇਸ਼ ਨਾਂ ਦੇ ਭੂਤ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਵਿਸ਼ਨੂੰ ਨੇ ਦੈਂਤ ਦੀ ਇੱਛਾ ਮੁਤਾਬਕ ਉਸ ਨੂੰ ਸੁਦਰਸ਼ਨ ਚੱਕਰ ਨਾਲ ਮਾਰ ਦਿੱਤਾ। ਇਸ ਦੇ ਨਾਲ ਉਸ ਦੇ ਸਰੀਰ ਨੂੰ ਤਾਂਬੇ 'ਚ ਬਦਲਿਆ, ਜੋ ਅੱਜ ਪੂਜਾ ਲਈ ਵਰਤਿਆ ਜਾਂਦਾ ਹੈ।
ਤਾਂਬੇ ਦਾ ਨਿਰਮਾਣ
ਗੁਡਾਕੇਸ਼ ਦੇ ਮਾਸ ਤੋਂ ਤਾਂਬੇ ਦੀ ਧਾਤ ਦਾ ਨਿਰਮਾਣ ਹੋਇਆ। ਇਸ ਲਈ ਭਗਵਾਨ ਵਿਸ਼ਨੂੰ ਦੀ ਪੂਜਾ ਲਈ ਤਾਂਬੇ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਰਸਤੇ 'ਚ ਡਿੱਗਿਆ ਪੈਸਾ ਦਰਸਾਉਂਦਾ ਹੈ ਜੀਵਨ 'ਚ ਇਹਨਾਂ ਘਟਨਾਵਾਂ ਨੂੰ
Read More