ਬਰਸਾਤ ਦਾ ਮੌਸਮ ਬੇਸ਼ੱਕ ਸੁਹਾਵਣਾ ਹੁੰਦਾ ਹੈ ਪਰ ਜ਼ਰੂਰੀ ਨਹੀਂ ਕਿ ਇਹ ਹਰ ਕਿਸੇ ਲਈ ਆਰਾਮਦਾਇਕ ਹੋਵੇ, ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਇਹ ਮੌਸਮ ਆਫ਼ਤ ਬਣ ਜਾਂਦਾ ਹੈ।
ਇਸ ਮੌਸਮ ਵਿੱਚ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਕਸਰ ਜੋੜਾਂ ਦੇ ਦਰਦ ਦੀ ਸ਼ਿਕਾਇਤ ਵਧ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਮੌਨਸੂਨ ਦੇ ਮੌਸਮ ਦੌਰਾਨ ਨਮੀ ਵੱਧ ਜਾਂਦੀ ਹੈ ਤੇ ਜੋੜ 'ਚ ਅਕੜਾਅ ਹੋ ਜਾਂਦੇ ਹਨ, ਇਹ ਸਮੱਸਿਆ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ, ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ।
ਠੰਢੇ ਮੌਸਮ ਕਾਰਨ ਲੋਕ ਪਾਣੀ ਦਾ ਸੇਵਨ ਘੱਟ ਕਰ ਦਿੰਦੇ ਹਨ, ਜਿਸ ਨਾਲ ਤਰਲ ਪਦਾਰਥਾਂ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਜੋੜਾਂ ਦਾ ਦਰਦ ਵੀ ਵਧਣ ਲੱਗਦਾ ਹੈ।
ਵਾਯੂਮੰਡਲ ਵਿੱਚ ਪਾਏ ਜਾਣ ਵਾਲੇ ਹਵਾ ਦੇ ਦਬਾਅ ਨੂੰ ਬੈਰੋਮੈਟ੍ਰਿਕ ਪ੍ਰੈਸ਼ਰ ਕਿਹਾ ਜਾਂਦਾ ਹੈ, ਜਦੋਂ ਮੌਨਸੂਨ ਦੌਰਾਨ ਇਹ ਦਬਾਅ ਘੱਟ ਜਾਂਦਾ ਹੈ ਤਾਂ ਸਰੀਰ ਦੇ ਟਿਸ਼ੂਆਂ ਅਤੇ ਮਾਸਪੇਸ਼ੀਆਂ ਵਿੱਚ ਸੋਜ ਅਤੇ ਦਰਦ ਵਧ ਜਾਂਦਾ ਹੈ।
ਦਰਦ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਹੈ ਕਿ ਇਸ ਮੌਸਮ 'ਚ ਸਰੀਰਕ ਗਤੀਵਿਧੀਆਂ ਕਰਦੇ ਰਹੋ ਅਤੇ ਸਰੀਰ ਨੂੰ ਹਾਈਡਰੇਟ ਰੱਖੋ।