ਡਾਇਬਟੀਜ਼ 'ਚ ਕਿਉਂ ਘਟਦਾ ਹੈ ਭਾਰ? ਜਾਣੋ ਮਾਹਰਾ ਤੋਂ ਕਾਰਨ


By Neha diwan2024-04-14, 11:23 ISTpunjabijagran.com

ਡਾਇਬਟੀਜ਼

ਡਾਇਬਟੀਜ਼ ਇੱਕ ਜੀਵਨ ਸ਼ੈਲੀ ਨਾਲ ਸਬੰਧਤ ਸਮੱਸਿਆ ਹੈ। ਡਾਇਬਟੀਜ਼ ਖ਼ਰਾਬ ਖਾਣ-ਪੀਣ ਦੀਆਂ ਆਦਤਾਂ ਅਤੇ ਬੈਠੀ ਜੀਵਨ ਸ਼ੈਲੀ ਕਾਰਨ ਹੁੰਦੀ ਹੈ। ਮੋਟਾਪਾ ਜਿੱਥੇ ਡਾਇਬਟੀਜ਼ ਦਾ ਕਾਰਨ ਬਣਦਾ ਹੈ।

ਸ਼ੂਗਰ ਵਿਚ ਭਾਰ ਕਿਉਂ ਘਟਦਾ ਹੈ?

ਡਾਇਬਟੀਜ਼ 'ਚ ਲੋਕ ਕਮਜ਼ੋਰੀ ਮਹਿਸੂਸ ਕਰਦੇ ਹਨ ਤੇ ਕਿਉਂਕਿ ਪੈਨਕ੍ਰੀਅਸ ਇਨਸੁਲਿਨ ਹਾਰਮੋਨ ਪੈਦਾ ਕਰਨਾ ਬੰਦ ਕਰ ਦਿੰਦਾ ਹੈ ਜਾਂ ਫਿਰ ਸੈੱਲ ਇਨਸੁਲਿਨ ਨੂੰ ਪਛਾਣ ਨਹੀਂ ਪਾਉਂਦੇ ਹਨ।

ਮਾਸਪੇਸ਼ੀਆਂ ਦਾ ਟੁੱਟਣਾ

ਸਾਡੇ ਸੈੱਲਾਂ ਨੂੰ ਉਹ ਊਰਜਾ ਨਹੀਂ ਮਿਲਦੀ ਜੋ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਸੈੱਲ ਮਾਸਪੇਸ਼ੀਆਂ ਜਾਂ ਚਰਬੀ ਵਰਗੇ ਹੋਰ ਸਰੋਤਾਂ ਤੋਂ ਊਰਜਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਕਾਰਨ ਮਾਸਪੇਸ਼ੀਆਂ ਟੁੱਟਣ ਲੱਗਦੀਆਂ ਹਨ।

ਡੀਹਾਈਡ੍ਰੇਸ਼ਨ

ਬਲੱਡ ਸ਼ੂਗਰ ਲੈਵਲ ਵੱਧ ਹੋਣ ਕਾਰਨ ਮਰੀਜ਼ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਜਿਸ ਕਾਰਨ ਡੀਹਾਈਡ੍ਰੇਸ਼ਨ ਅਤੇ ਕਮਜ਼ੋਰੀ ਆ ਜਾਂਦੀ ਹੈ।

ਬਲੱਡ ਸ਼ੂਗਰ ਕਾਰਨ ਸਮੱਸਿਆਵਾਂ

ਦਿਲ ਦੇ ਰੋਗ, ਹਾਰਟ ਅਟੈਕ, ਸਟ੍ਰੋਕ, ਕਿਡਨੀ ਦੀ ਬੀਮਾਰੀ ਅਤੇ ਰੈਟੀਨੋਪੈਥੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੁਸੀਂ ਸਹੀ ਜੀਵਨ ਸ਼ੈਲੀ ਦਾ ਪਾਲਣ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ।

ਆਇਲੀ ਖਾਣਾ ਖਾਣ ਤੋਂ ਬਾਅਦ ਇਸ ਤਰ੍ਹਾਂ ਰੱਖੋ ਆਪਣਾ ਧਿਆਨ