ਰਾਤ ਨੂੰ ਕਿਉਂ ਬੰਦ ਹੁੰਦੇ ਹਨ ਮੰਦਰ ਦੇ ਦਰਵਾਜ਼ੇ, ਜਾਣੋ ਕੀ ਕਹਿੰਦੇ ਹਨ ਸ਼ਾਸਤਰ
By Neha diwan
2023-07-25, 12:40 IST
punjabijagran.com
ਧਾਰਮਿਕ ਗ੍ਰੰਥ
ਸਾਡੇ ਧਾਰਮਿਕ ਗ੍ਰੰਥਾਂ ਵਿੱਚ ਪਤਾ ਨਹੀਂ ਕਿੰਨੀਆਂ ਅਜਿਹੀਆਂ ਗੱਲਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਦਾ ਸਾਡੀ ਜ਼ਿੰਦਗੀ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਹੈ।
ਇਸ਼ਨਾਨ
ਇਸ਼ਨਾਨ ਕਰਨ ਤੋਂ ਬਾਅਦ ਹਮੇਸ਼ਾ ਸ਼ੁੱਧ ਤਨ ਤੇ ਮਨ ਨਾਲ ਮੰਦਰ ਵਿੱਚ ਜਾਓ, ਪਹਿਲਾਂ ਮੱਥਾ ਟੇਕ ਕੇ ਪੌੜੀਆਂ ਨੂੰ ਛੂਹੋ, ਸੰਧਿਆ ਆਰਤੀ ਦੇ ਨਿਯਮਾਂ ਦੀ ਪਾਲਣਾ ਕਰੋ ਤੇ ਬਾਅਦ ਰਾਤ ਨੂੰ ਮੰਦਰ ਦੇ ਦਰਵਾਜ਼ੇ ਬੰਦ ਕਰੋ।
ਰਾਤ ਨੂੰ ਮੰਦਰ ਦੇ ਦਰਵਾਜ਼ੇ ਬੰਦ ਕਰਨ ਦਾ ਕਾਰਨ
ਮੰਦਰ 'ਚ ਸਥਾਪਿਤ ਮੂਰਤੀਆਂ ਬਹੁਤ ਕੀਮਤੀ ਧਾਤੂਆਂ ਦੀਆਂ ਬਣੀਆਂ ਹੁੰਦੀਆਂ ਹਨ ਤੇ ਜੇਕਰ ਮੰਦਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ ਤਾਂ ਚੋਰੀ ਦਾ ਡਰ ਵਧ ਜਾਂਦਾ ਹੈ।
ਦੇਵੀ-ਦੇਵਤਿਆਂ ਦਾ ਸਨਮਾਨ
ਰਾਤ ਨੂੰ ਦਰਵਾਜ਼ੇ ਬੰਦ ਕਰਨਾ ਦੇਵੀ-ਦੇਵਤਿਆਂ ਦਾ ਸਤਿਕਾਰ ਕਰਨ ਤੇ ਦੇਵਤਿਆਂ ਦੇ ਆਰਾਮ ਦੇ ਸਮੇਂ ਦਾ ਸਨਮਾਨ ਕਰਨ ਦਾ ਇੱਕ ਤਰੀਕਾ ਮੰਨਿਆ ਜਾਂਦਾ ਹੈ।
ਸਫਾਈ ਲਈ ਦਰਵਾਜ਼ੇ ਬੰਦ ਕਰਨੇ ਜ਼ਰੂਰੀ
ਰਾਤ ਨੂੰ ਮੰਦਰ ਦੇ ਦਰਵਾਜ਼ੇ ਬੰਦ ਕਰਨ ਨਾਲ ਪੁਜਾਰੀਆਂ ਨੂੰ ਮੂਰਤੀਆਂ ਦੇ ਨਾਲ-ਨਾਲ ਮੰਦਰ ਦੀ ਸਫਾਈ ਕਰਨ ਦਾ ਸਮਾਂ ਮਿਲਦਾ ਹੈ ਅਤੇ ਇਸ ਦੌਰਾਨ ਮੰਦਰ ਨੂੰ ਅਗਲੇ ਦਿਨ ਦੀ ਪੂਜਾ ਲਈ ਤਿਆਰ ਕੀਤਾ ਜਾ ਸਕਦਾ ਹੈ।
ਅਧਿਆਤਮਿਕ ਊਰਜਾ ਦੀ ਰੱਖਿਆ
ਮੰਦਰ ਵਿੱਚ ਰੋਜ਼ਾਨਾ ਪੂਜਾ ਅਤੇ ਭਗਤੀ ਗਤੀਵਿਧੀਆਂ ਤੋਂ ਅਧਿਆਤਮਿਕ ਊਰਜਾ ਹੁੰਦੀ ਹੈ। ਰਾਤ ਦੇ ਸਮੇਂ ਇਸ ਦੇ ਦਰਵਾਜ਼ੇ ਬੰਦ ਕਰਨ ਨਾਲ ਮੰਦਰ ਦੇ ਅੰਦਰ ਇਸ ਊਰਜਾ ਨੂੰ ਬਚਾਉਣ ਵਿੱਚ ਮਦਦ ਮਿਲਦੀ ਹੈ।
ਵਿਗਿਆਨਕ ਕਾਰਨ
ਜੇਕਰ ਇਸ ਦੇ ਪਿੱਛੇ ਵਿਗਿਆਨਕ ਕਾਰਨਾਂ ਦੀ ਗੱਲ ਕਰੀਏ ਤਾਂ ਰਾਤ ਨੂੰ ਮੰਦਰ ਨੂੰ ਬੰਦ ਕਰਨ ਦਾ ਕੋਈ ਖਾਸ ਵਿਗਿਆਨਕ ਕਾਰਨ ਨਹੀਂ ਹੈ। ਹਾਲਾਂਕਿ ਇਸ ਦਾ ਇੱਕ ਕਾਰਨ ਸਫਾਈ ਨਾਲ ਜੁੜਿਆ ਹੋ ਸਕਦਾ ਹੈ।
ਘਰਾਂ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਖੁਸ਼ ਰਹਿੰਦੀ ਹੈ ਮਾਂ ਲਕਸ਼ਮੀ
Read More