ਜੇ ਬਚਣਾ ਚਾਹੁੰਦੇ ਹੋ ਕੋਲੈਸਟ੍ਰੋਲ ਤੋਂ ਤਾਂ ਕਰ ਲਓ ਇਨ੍ਹਾਂ ਸਬਜ਼ੀਆਂ ਨਾਲ ਦੋਸਤੀ


By Neha diwan12, Nov 2024 04:13 PMpunjabijagran.com

ਕੋਲੈਸਟ੍ਰੋਲ

ਜਿਨ੍ਹਾਂ ਲੋਕਾਂ ਦਾ ਕੋਲੈਸਟ੍ਰੋਲ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਆਪਣੀ ਖੁਰਾਕ 'ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ, ਕਿਉਂਕਿ ਅਜਿਹੇ ਮਰੀਜ਼ਾਂ 'ਚ ਅਟੈਕ ਦਾ ਖਤਰਾ ਵੱਧ ਜਾਂਦਾ ਹੈ।

ਬੈਂਗਣ

ਬੈਂਗਣ 'ਚ ਫਾਈਬਰ ਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਦਾ ਸੇਵਨ ਪਾਚਨ ਕਿਰਿਆ ਲਈ ਵੀ ਚੰਗਾ ਹੁੰਦਾ ਹੈ

ਲਸਣ

ਲਸਣ ਵਿੱਚ ਐਲੀਸਿਨ ਨਾਮ ਦਾ ਇੱਕ ਸ਼ਕਤੀਸ਼ਾਲੀ ਗੁਣ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।

ਪਾਲਕ

ਪਾਲਕ ਵਿੱਚ ਲੂਟੀਨ, ਫਾਈਬਰ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ ਜੋ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ 'ਚ ਮੌਜੂਦ ਉੱਚ ਐਂਟੀਆਕਸੀਡੈਂਟ ਧਮਨੀਆਂ 'ਚ ਪਲੇਕ ਜਮ੍ਹਾ ਹੋਣ ਤੋਂ ਰੋਕਦੇ ਹਨ।

ਬ੍ਰੋਕਲੀ

ਬ੍ਰੋਕਲੀ ਦਿਲ ਲਈ ਇੱਕ ਸੁਪਰਫੂਡ ਹੈ। ਬ੍ਰੋਕਲੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਬਲੌਕੇਜ ਦਾ ਖਤਰਾ ਵੀ ਘੱਟ ਹੁੰਦਾ ਹੈ।

ਹੋਰ ਸਬਜ਼ੀਆਂ

ਫਾਈਬਰ ਨਾਲ ਭਰਪੂਰ ਸਬਜ਼ੀਆਂ, ਜਿਵੇਂ ਕਿ ਗਾਜਰ, ਟਮਾਟਰ ਅਤੇ ਖੀਰੇ ਵਿੱਚ ਵੀ ਕਈ ਗੁਣ ਹੁੰਦੇ ਹਨ ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

ਮੋਟੀ ਇਲਾਇਚੀ ਨੂੰ ਭੋਜਨ 'ਚ ਮਿਲਾ ਕੇ ਖਾਣ ਦੇ ਹਨ ਕਈ ਫਾਇਦੇ