ਇਸ ਤਰ੍ਹਾਂ ਬਣਾਓ ਸਵਾਦਿਸ਼ਟ ਤੇ ਕਰੀਮੀ ਵ੍ਹਾਈਟ ਸੌਸ ਪਾਸਤਾ
By Neha diwan
2025-02-11, 16:09 IST
punjabijagran.com
ਵ੍ਹਾਈਟ ਸੌਸ ਪਾਸਤਾ
ਇਟ ਸੌਸ ਪਾਸਤਾ ਇੱਕ ਕਰੀਮੀ ਤੇ ਸੁਆਦੀ ਪਕਵਾਨ ਹੈ ਜੋ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਬਹੁਤ ਪਸੰਦ ਹੈ।
ਸਮੱਗਰੀ
2 ਕੱਪ ਪਾਸਤਾ, 2 ਕੱਪ ਦੁੱਧ ,2 ਚਮਚ ਮੈਦਾ, 2 ਚਮਚ ਮੱਖਣ ,1/2 ਕੱਪ ਪਨੀਰ (ਮੋਜ਼ੇਰੇਲਾ ਜਾਂ ਪ੍ਰੋਸੈਸਡ) ,1/2 ਚਮਚ ਕਾਲੀ ਮਿਰਚ ਪਾਊਡਰ ,1/2 ਚਮਚ ਓਰੇਗਨੋ।
ਸਮੱਗਰੀ ਲਿਸਟ
ਚਿੱਲੀ ਫਲੇਕਸ,1 ਚਮਚਾ ਲਸਣ, 1/2 ਕੱਪ ਸ਼ਿਮਲਾ ਮਿਰਚ, ਗਾਜਰ, ਬੇਬੀ ਕੌਰਨ, ਸੁਆਦ ਅਨੁਸਾਰ ਨਮਕ ਸਬਜ਼ੀਆਂ ਬਰੀਕ ਕੱਟੀਆਂ
ਵਿਧੀ ਸਟੈਪ 1
ਇੱਕ ਵੱਡੇ ਭਾਂਡੇ ਵਿੱਚ ਪਾਣੀ ਉਬਾਲੋ, ਥੋੜ੍ਹਾ ਜਿਹਾ ਨਮਕ ਅਤੇ ਇੱਕ ਚਮਚ ਤੇਲ ਪਾਓ। ਹੁਣ ਪਾਸਤਾ ਪਾਓ ਅਤੇ 7-8 ਮਿੰਟ ਲਈ ਉਬਾਲੋ। ਜਦੋਂ ਪਾਸਤਾ ਨਰਮ ਹੋ ਜਾਵੇ, ਤਾਂ ਇਸਨੂੰ ਛਾਣ ਲਓ, ਠੰਢੇ ਪਾਣੀ ਨਾਲ ਧੋ ਲਓ
ਸਟੈਪ 2
ਇੱਕ ਪੈਨ ਵਿੱਚ ਥੋੜ੍ਹਾ ਜਿਹਾ ਮੱਖਣ ਪਾਓ ਅਤੇ ਬਾਰੀਕ ਕੱਟਿਆ ਹੋਇਆ ਲਸਣ ਪਾਓ ਅਤੇ ਇਸਨੂੰ ਭੁੰਨੋ। ਹੁਣ ਸ਼ਿਮਲਾ ਮਿਰਚ, ਗਾਜਰ ਅਤੇ ਬੇਬੀ ਕੌਰਨ ਪਾਓ ਅਤੇ ਥੋੜ੍ਹਾ ਜਿਹਾ ਨਰਮ ਹੋਣ ਤੱਕ ਪਕਾਓ।
ਸਟੈਪ 3
ਹੁਣ ਇੱਕ ਵੱਖਰੇ ਪੈਨ ਵਿੱਚ ਮੱਖਣ ਗਰਮ ਕਰੋ, ਮੈਦਾ ਪਾਓ ਤੇ ਇਸਨੂੰ ਘੱਟ ਅੱਗ 'ਤੇ ਭੁੰਨੋ। ਜਦੋਂ ਇਹ ਸੁਨਹਿਰੀ ਹੋ ਜਾਵੇ, ਤਾਂ ਹੌਲੀ-ਹੌਲੀ ਦੁੱਧ ਪਾਓ ਤੇ ਲਗਾਤਾਰ ਹਿਲਾਓ ਤਾਂ ਜੋ ਗੰਢਾਂ ਨਾ ਬਣਨ। ਇਸਨੂੰ ਮਿਸ਼ਰਣ ਦੇ ਗਾੜ੍ਹਾ ਹੋਣ ਤੱਕ ਪਕਾਓ।
ਸਟੈਪ 4
ਹੁਣ ਤਿਆਰ ਕੀਤੀ ਸੌਸ ਵਿੱਚ ਕਾਲੀ ਮਿਰਚ ਪਾਊਡਰ, ਨਮਕ, ਮਿਕਸਡ ਹਰਬਜ਼ ਅਤੇ ਚੀਜ਼ ਪਾਓ। ਇਸਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਸੌਸ ਕਰੀਮੀ ਬਣ ਜਾਵੇ।
ਸਟੈਪ 5
ਹੁਣ ਸੌਸ ਵਿੱਚ ਉਬਲੇ ਹੋਏ ਪਾਸਤਾ ਅਤੇ ਭੁੰਨੀਆਂ ਹੋਈਆਂ ਸਬਜ਼ੀਆਂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸਨੂੰ 2-3 ਮਿੰਟ ਤੱਕ ਪਕਾਉਣ ਦਿਓ ਤਾਂ ਜੋ ਸਾਸ ਪਾਸਤਾ ਨਾਲ ਚੰਗੀ ਤਰ੍ਹਾਂ ਮਿਲ ਜਾਵੇ।
ਹਰੀ ਮਿਰਚ ਜਾਂ ਲਾਲ ਮਿਰਚ ਪਾਊਡਰ, ਸਿਹਤ ਲਈ ਕੀ ਹੈ ਫਾਇਦੇਮੰਦ
Read More