ਇਨ੍ਹਾਂ ਦੇਵੀ-ਦੇਵਤਾਵਾਂ ਨੂੰ ਫੁੱਲ ਚੜ੍ਹਾਉਣ ਸਮੇਂ ਰੱਖੋ ਰੰਗਾਂ ਦਾ ਧਿਆਨ
By Ramandeep Kaur
2022-11-14, 12:00 IST
punjabijagran.com
ਭਗਵਾਨ ਗਣੇਸ਼
ਭਗਵਾਨ ਗਣੇਸ਼ ਨੂੰ ਲਾਲ ਰੰਗ ਦੇ ਗੁੜਹਲ ਦਾ ਫੁੱਲ ਬਹੁਤ ਪਸੰਦ ਹੈ। ਇਸ ਲਈ ਪੂਜਾ ਕਰਦੇ ਸਮੇਂ ਗੁੜਹਲ, ਚਮੇਲੀ, ਚਾਂਦਨੀ ਦੇ ਫੁੱਲ ਭੇਟ ਕਰੋ।
ਭਗਵਾਨ ਵਿਸ਼ਨੂੰ
ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਨੂੰ ਜੂਹੀ, ਅਸ਼ੋਕ, ਚੰਪਾ, ਕੇਤਕੀ ਤੇ ਵੈਜੰਤੀ ਆਦਿ ਦੇ ਫੁੱਲ ਜ਼ਰੂਰ ਭੇਟ ਕਰੋ। ਅਜਿਹਾ ਕਰਨ ਨਾਲ ਖੁਸ਼ਹਾਲੀ ਦੀ ਪ੍ਰਾਪਤੀ ਹੋਵੇਗੀ।
ਮਾਂ ਦੁਰਗਾ
ਰੋਜ਼ਾਨਾ ਮਾਂ ਦੁਰਗਾ ਦੀ ਪੂਜਾ ਕਰਦੇ ਸਮੇਂ ਗੁਲਾਬ ਤੇ ਗੁੜਹਲ ਦੇ ਫੁੱਲ ਚੜ੍ਹਾਓ। ਇਸ ਦੇ ਨਾਲ ਹੀ ਤੁਸੀਂ ਉਨ੍ਹਾਂ ਨੂੰ ਚੰਪਾ, ਸਫ਼ੇਦ ਕਮਲ ਦੇ ਫੁੱਲ ਵੀ ਭੇਟ ਕਰ ਸਕਦੇ ਹੋ।
ਮਹਾਦੇਵ
ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮੇਂ ਧਤੂਰਾ, ਨਾਗੇਸ਼ਵਰ, ਹਰਸ਼ਿੰਗਾਰ ਤੇ ਸਫ਼ੇਦ ਰੰਗ ਦੇ ਫੁੱਲ ਭੇਟ ਕਰੋ। ਇਸ ਨਾਲ ਵਿਵਾਹਿਕ ਜੀਵਨ ਦੀਆਂ ਪਰੇਸ਼ਾਨੀਆਂ
ਸੂਰਜ ਦੇਵਤਾ
ਕਲਯੁਗ 'ਚ ਸੂਰਜ ਦੇਵਤਾ ਇੱਕੋ-ਇੱਕ ਪ੍ਰਤੱਖ ਦੇਵਤਾ ਹੈ। ਇਸ ਲਈ ਉਨ੍ਹਾਂ ਦੀ ਪੂਜਾ ਸਮੇਂ ਕੁਟਜ ਦੇ ਸਮੇਂ ਕੁਟਜ, ਕਨੇਰ, ਕਮਲ, ਚੰਪਾ, ਪਲਾਸ਼ ਆਦਿ ਦੇ ਫੁੱਲ ਦੀ ਵਰਤੋਂ ਕਰੋ।
ਸ਼੍ਰੀ ਕ੍ਰਿਸ਼ਨ
ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕੁਮੁਦ, ਕਰਵਰੀ, ਕਰਵਰੀ, ਚਣਕ, ਮਾਲਤੀ, ਪਲਾਸ਼ ਤੇ ਵਣਮਾਲਾ ਦੇ ਫੁੱਲ ਪਸੰਦ ਹਨ। ਉਨ੍ਹਾਂ ਦੀ ਪੂਜਾ 'ਚ ਇਨ੍ਹਾਂ ਫੁੱਲਾਂ ਦੀ ਵਰਤੋਂ ਢੁੱਕਵੀਂ ਮੰਨੀ ਜਾਂਦੀ ਹੈ।
ਬਜਰੰਗਬਲੀ
ਹਨੁਮਾਨ ਜੀ ਨੂੰ ਲਾਲ ਫੁੱਲ ਜ਼ਿਆਦਾ ਪਸੰਦ ਹਨ। ਇਸ ਲਈ ਉਨ੍ਹਾਂ ਦੀ ਪੂਜਾ 'ਚ ਲਾਲ ਗੁਲਾਬ ਜਾਂ ਗੁੜਹਲ ਜ਼ਰੂਰ ਭੇਟ ਕਰੋ। ਇਸ ਨਾਲ ਆਉਣ ਵਾਲੀਆਂ ਸਮੱਸਿਆਵਾਂ ਖ਼ਤਮ ਹੋਣਗੀਆਂ।
ਜੇ ਕਰਨਾ ਚਾਹੁੰਦੇ ਹੋ ਰਸੋਈ ਦਾ ਵਾਸਤੂ ਦੋਸ਼ ਦੂਰ ਤਾਂ ਕਰੋ ਇਹ ਉਪਾਅ
Read More