ਇੱਥੇ ਜਾਣੋ ਸਰਦੀਆਂ 'ਚ ਵਾਲ ਧੋਣ ਦਾ ਸਹੀ ਤਰੀਕਾ


By Neha diwan2024-12-22, 11:11 ISTpunjabijagran.com

ਸਰਦੀਆਂ ਵਿੱਚ ਵਾਲਾਂ ਦੀ ਦੇਖਭਾਲ

ਠੰਢੇ ਮੌਸਮ ਵਿੱਚ ਵਾਲਾਂ ਨੂੰ ਧੋਣ ਦਾ ਤਰੀਕਾ ਗਰਮੀਆਂ ਦੇ ਮੁਕਾਬਲੇ ਥੋੜ੍ਹਾ ਵੱਖਰਾ ਹੁੰਦਾ ਹੈ ਕਿਉਂਕਿ ਠੰਢ ਵਿੱਚ ਵਾਲਾਂ ਨੂੰ ਧੋਣ ਨਾਲ ਵਾਲਾਂ ਦੀ ਸਿਹਤ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ।

ਹਲਕਾ ਤੇਲ ਲਗਾਓ

ਸੁੱਕੇ ਵਾਲਾਂ ਨੂੰ ਧੋਣ ਤੋਂ ਪਹਿਲਾਂ ਉਸ 'ਤੇ ਹਲਕਾ ਤੇਲ ਲਗਾਓ ਅਤੇ ਇਕ ਘੰਟੇ ਬਾਅਦ ਹੀ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲਾਂ 'ਚ ਨਮੀ ਬਣੀ ਰਹੇਗੀ।

ਕੋਸਾ ਪਾਣੀ

ਠੰਢੇ ਮੌਸਮ ਵਿਚ ਵਾਲਾਂ ਨੂੰ ਗਰਮ ਜਾਂ ਠੰਢੇ ਪਾਣੀ ਨਾਲ ਧੋਣ ਤੋਂ ਪਰਹੇਜ਼ ਕਰੋ। ਤੁਹਾਨੂੰ ਆਪਣੇ ਵਾਲਾਂ ਨੂੰ ਕੋਸੇ ਪਾਣੀ ਨਾਲ ਧੋਣਾ ਚਾਹੀਦਾ ਹੈ

ਸ਼ੈਂਪੂ ਦੀ ਮਾਤਰਾ

ਸ਼ੈਂਪੂ ਦੀ ਜ਼ਿਆਦਾ ਵਰਤੋਂ ਨਾ ਕਰੋ, ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਸ਼ੈਂਪੂ ਦੀ ਮਾਤਰਾ ਲਓ। ਜ਼ਿਆਦਾ ਸ਼ੈਂਪੂ ਵਾਲਾਂ ਨੂੰ ਸੁੱਕਾ ਸਕਦਾ ਹੈ।

ਸਰਕੂਲਰ ਮੋਸ਼ਨ

ਹੁਣ ਸ਼ੈਂਪੂ ਨੂੰ ਸਰਕੂਲਰ ਮੋਸ਼ਨ 'ਚ ਵਾਲਾਂ ਦੀਆਂ ਜੜ੍ਹਾਂ 'ਤੇ ਹੌਲੀ-ਹੌਲੀ ਲਗਾਓ ਤਾਂ ਕਿ ਗੰਦਗੀ ਅਤੇ ਤੇਲ ਬਾਹਰ ਆ ਜਾਵੇ। ਧਿਆਨ ਰੱਖੋ ਕਿ ਵਾਲਾਂ ਨੂੰ ਜ਼ਿਆਦਾ ਜ਼ੋਰ ਨਾਲ ਨਾ ਰਗੜੋ।

ਵਾਲਾਂ ਨੂੰ ਧੋਵੋ

ਸ਼ੈਂਪੂ ਲਗਾਉਣ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਤਾਂ ਕਿ ਸ਼ੈਂਪੂ ਜਾਂ ਗੰਦਗੀ ਵਾਲਾਂ ਵਿਚ ਨਾ ਚਿਪਕ ਜਾਵੇ। ਇਸ ਤੋਂ ਬਾਅਦ ਵਾਲਾਂ 'ਤੇ ਕੰਡੀਸ਼ਨਰ ਲਗਾਓ। ਇਹ ਵਾਲਾਂ ਨੂੰ ਨਮੀ ਦਿੰਦਾ ਹੈ।

ਵਾਲਾਂ ਨੂੰ ਦੁਬਾਰਾ ਧੋਵੋ

ਹੁਣ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੌਲੀਏ ਨਾਲ ਬੰਨ੍ਹ ਲਓ। ਜਦੋਂ ਵਾਲ ਥੋੜ੍ਹਾ ਗਿੱਲੇ ਹੋਣ ਤਾਂ ਹੇਅਰ ਸੀਰਮ ਨੂੰ ਚੰਗੀ ਤਰ੍ਹਾਂ ਲਗਾਓ। ਇਸ ਨਾਲ ਵਾਲ ਨਰਮ ਰਹਿਣਗੇ ਅਤੇ ਉਨ੍ਹਾਂ ਦੇ ਟੁੱਟਣ ਅਤੇ ਡਿੱਗਣ ਦਾ ਡਰ ਵੀ ਘੱਟ ਰਹੇਗਾ।

ਜੇ ਸਰਦੀਆਂ 'ਚ ਖਾ ਰਹੇ ਹੋ ਜ਼ਿਆਦਾ ਆਂਡੇ, ਤਾਂ ਹੋ ਜਾਓ ਸਾਵਧਾਨ