ਸਿਹਤਮੰਦ ਰਹਿਣ ਲਈ ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮੌਸਮ ਦੇ ਹਿਸਾਬ ਨਾਲ ਖੁਰਾਕ ਅਤੇ ਜੀਵਨ ਸ਼ੈਲੀ ਵਿਚ ਬਦਲਾਅ ਕਰਨਾ ਵੀ ਜ਼ਰੂਰੀ ਹੈ।
ਸਰਦੀਆਂ ਦੇ ਮੌਸਮ 'ਚ ਭਾਰ ਘੱਟ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਜੇਕਰ ਤੁਸੀਂ ਸਹੀ ਖੁਰਾਕ ਲੈਂਦੇ ਹੋ ਤਾਂ ਨਾ ਸਿਰਫ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋਵੇਗਾ ਸਗੋਂ ਤੁਹਾਡੀ ਸਿਹਤ ਨੂੰ ਵੀ ਪੂਰਾ ਫਾਇਦਾ ਮਿਲੇਗਾ।
ਸਰਦੀਆਂ ਵਿੱਚ ਆਪਣੀ ਖੁਰਾਕ ਵਿੱਚ ਪਾਲਕ ਨੂੰ ਜ਼ਰੂਰ ਸ਼ਾਮਲ ਕਰੋ। ਪਾਲਕ ਆਇਰਨ ਨਾਲ ਭਰਪੂਰ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ 'ਚ ਅਨੀਮੀਆ ਹੈ, ਉਨ੍ਹਾਂ ਨੂੰ ਪਾਲਕ ਜ਼ਰੂਰ ਖਾਣੀ ਚਾਹੀਦੀ ਹੈ।
ਇਸ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਅਤੇ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ 'ਚ ਸਲਫਰ ਦੇ ਮਿਸ਼ਰਣ ਵੀ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਲਈ ਚੰਗੇ ਹੁੰਦੇ ਹਨ।
ਹਰੇ ਮਟਰ 'ਚ ਪ੍ਰੋਟੀਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਪਾਚਨ ਅਤੇ ਸਮੁੱਚੀ ਸਿਹਤ ਲਈ ਚੰਗਾ ਹੈ। ਮਟਰ ਬਹੁਤ ਘੱਟ ਕੈਲੋਰੀ ਵਾਲੀ ਸਬਜ਼ੀ ਹੈ।
ਪੁਦੀਨਾ ਸਰੀਰ ਨੂੰ ਡੀਟੌਕਸਫਾਈ ਕਰਨ ਅਤੇ ਭਾਰ ਘਟਾਉਣ ਲਈ ਵੀ ਵਧੀਆ ਹੈ। ਇਹ ਪਾਚਨ ਕਿਰਿਆ ਵਿਚ ਮਦਦ ਕਰਦਾ ਹੈ ਅਤੇ ਬਲੋਟਿੰਗ ਅਤੇ ਬਦਹਜ਼ਮੀ ਨੂੰ ਦੂਰ ਕਰਦਾ ਹੈ।