ਹਿੰਦੂ ਧਰਮ ਵਿੱਚ ਤੁਲਸੀ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਤੁਲਸੀ ਦੀਆਂ ਕਈ ਕਿਸਮਾਂ ਹਨ। ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਰਾਮ ਜਾਂ ਸ਼ਿਆਮਾ ਤੁਲਸੀ ਲਗਾਉਂਦੇ ਹਨ ਅਤੇ ਰੋਜ਼ਾਨਾ ਇਸ ਦੀ ਪੂਜਾ ਕਰਦੇ ਹਨ।
ਦੋਵਾਂ ਤੁਲਸੀ ਦਾ ਆਪਣਾ-ਆਪਣਾ ਮਹੱਤਵ ਹੈ। ਤੁਲਸੀ ਦੇ ਇਨ੍ਹਾਂ ਦੋ ਪੌਦਿਆਂ 'ਚੋਂ ਕਿਹੜੇ-ਕਿਹੜੇ ਪੌਦਿਆਂ ਨੂੰ ਘਰ 'ਚ ਰੱਖਣਾ ਫਾਇਦੇਮੰਦ ਹੈ। ਤੁਲਸੀ ਦੀਆਂ 5 ਕਿਸਮਾਂ ਦਾ ਵਰਣਨ ਕੀਤਾ ਗਿਆ ਹੈ।
ਸ਼ਿਆਮਾ ਤੁਲਸੀ, ਰਾਮ ਤੁਲਸੀ, ਸਫੈਦ ਤੁਲਸੀ, ਵਨ ਤੁਲਸੀ, ਨਿੰਬੂ ਤੁਲਸੀ
ਸ਼ਿਆਮਾ ਤੁਲਸੀ ਦੇ ਪੱਤੇ ਗੂੜ੍ਹੇ ਜਾਮਨੀ ਰੰਗ ਦੇ ਹੁੰਦੇ ਹਨ। ਇਹ ਤੁਲਸੀ ਭਗਵਾਨ ਕ੍ਰਿਸ਼ਨ ਨੂੰ ਬਹੁਤ ਪਿਆਰੀ ਮੰਨੀ ਜਾਂਦੀ ਹੈ। ਇਸ ਤੁਲਸੀ ਨੂੰ ਕ੍ਰਿਸ਼ਨ ਤੁਲਸੀ ਦੇ ਨਾਂ ਨਾਲ ਵੀ ਜਾਣਿਆ ਜਾਂਦੈ।
ਰਾਮ ਤੁਲਸੀ ਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਇਹ ਭਗਵਾਨ ਰਾਮ ਦੀ ਪਸੰਦੀਦਾ ਮੰਨੀ ਜਾਂਦੀ ਹੈ। ਇਸ ਦੇ ਪੱਤਿਆਂ ਦਾ ਸੁਆਦ ਮਿੱਠਾ ਹੁੰਦਾ ਹੈ। ਘਰ 'ਚ ਦੋਵੇਂ ਤਰ੍ਹਾਂ ਦੀ ਤੁਲਸੀ ਰੱਖੀ ਜਾ ਸਕਦੀ ਹੈ
ਪਰ ਰਾਮ ਤੁਲਸੀ ਨੂੰ ਘਰ 'ਚ ਰੱਖਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਵਿਅਕਤੀ ਦੀ ਤਰੱਕੀ ਦਾ ਰਾਹ ਪੱਧਰਾ ਕਰਦਾ ਹੈ। ਰੋਜ਼ਾਨਾ ਇਸ ਦੀ ਪੂਜਾ ਕਰਨ ਨਾਲ ਘਰ 'ਚ ਦੇਵੀ ਲਕਸ਼ਮੀ ਦਾ ਆਗਮਨ ਹੁੰਦਾ ਹੈ।