ਦਿਲ ਲਈ ਕਿਹੜਾ ਤੇਲ ਹੈ ਫਾਇਦੇਮੰਦ


By Neha diwan2025-07-27, 15:38 ISTpunjabijagran.com

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ, ਲੋਕ ਆਪਣੀ ਸਿਹਤ ਦਾ ਸਹੀ ਧਿਆਨ ਨਹੀਂ ਰੱਖ ਪਾਉਂਦੇ। ਇਸ ਕਾਰਨ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰੇ ਰਹਿੰਦੇ ਹਨ। ਦਿਲ ਦੀਆਂ ਬਿਮਾਰੀਆਂ ਵੀ ਉਨ੍ਹਾਂ ਵਿੱਚੋਂ ਇੱਕ ਹਨ।

ਵੈਜ਼ੀਟੇਬਲ ਤੇਲ

ਤੁਸੀਂ ਕਿਹੜਾ ਵੈਜ਼ੀਟੇਬਲ ਤੇਲ ਵਰਤ ਰਹੇ ਹੋ, ਇਹ ਵੀ ਤੁਹਾਡੇ ਦਿਲ ਦੀ ਸਿਹਤ ਦੇ ਹਿਸਾਬ ਨਾਲ ਠੀਕ ਹੋਣਾ ਚਾਹੀਦਾ ਹੈ। ਆਮ ਤੌਰ 'ਤੇ ਲੋਕ ਇਸ ਗੱਲ ਨੂੰ ਲੈ ਕੇ ਕਨਫਿਊਜ਼ ਰਹਿੰਦੇ ਹਨ ਕਿ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਲਈ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਨਾ ਠੀਕ ਰਹੇਗਾ ਜਾਂ ਫਿਰ ਜੇਤੂਨ ਦੇ ਤੇਲ ਦਾ।

ਫੈਟ ਦੀ ਮਾਤਰਾ ਇਕ ਜਿਹੀ ਹੁੰਦੀ ਹੈ

ਜੇ ਅਸੀਂ ਸਿਰਫ ਨਿਊਟ੍ਰਿਸ਼ਨ ਲੇਬਲ ਨੂੰ ਦੇਖੀਏ ਤਾਂ ਇਕ ਟੇਬਲਸਪੂਨ ਨਾਰੀਅਲ ਦੇ ਤੇਲ ਅਤੇ ਜੇਤੂਨ ਦੇ ਤੇਲ ਵਿਚ ਲਗਪਗ 120 ਕੈਲੋਰੀਆਂ ਅਤੇ 14 ਗ੍ਰਾਮ ਫੈਟ ਹੁੰਦਾ ਹੈ। ਜੇਤੂਨ ਦਾ ਤੇਲ ਖਾਸ ਤੌਰ 'ਤੇ ਅਨਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦਾ ਹੈ।ਇਸ ਵਿਚ ਮੋਨੋਅਨਸੈਚੁਰੇਟਿਡ ਫੈਟ ਹੁੰਦਾ ਹੈ, ਜੋ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ।

ਸਿਹਤਮੰਦ ਖੁਰਾਕਾਂ 'ਚੋਂ ਇੱਕ

ਜੈਤੂਨ ਦਾ ਤੇਲ ਮਾੜੇ ਕੋਲੈਸਟ੍ਰੋਲ ਨੂੰ ਘਟਾਉਣ, ਸੋਜਸ਼ ਨੂੰ ਘਟਾਉਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਜੈਤੂਨ ਦੇ ਤੇਲ ਨੂੰ ਮੈਡੀਟੇਰੀਅਨ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ।

ਸੈਚੁਰੇਟਿਡ ਫੈਟ

ਦੂਜੇ ਪਾਸੇ, ਨਾਰੀਅਲ ਦੇ ਤੇਲ ਵਿਚ ਸੈਚੁਰੇਟਿਡ ਫੈਟ ਕਾਫੀ ਵੱਧ ਮਾਤਰਾ ਵਿਚ ਪਾਏ ਜਾਂਦੇ ਹਨ। ਸੈਚੁਰੇਟਿਡ ਫੈਟ ਖਰਾਬ ਕੋਲੈਸਟ੍ਰੋਲ ਨੂੰ ਵਧਾ ਸਕਦਾ ਹੈ। ਇਸ ਨਾਲ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਐਕਸਟਰਾ ਵਰਜਿਨ ਤੇਲ

ਜੇ ਤੁਸੀਂ ਬਾਜ਼ਾਰ ਤੋਂ ਤੇਲ ਖਰੀਦਣ ਜਾ ਰਹੇ ਹੋ, ਤਾਂ ਤੁਹਾਡੇ ਲਈ ਐਕਸਟਰਾ ਵਰਜਿਨ ਜਾਂ ਅਨਰਿਫਾਇਨਡ ਤੇਲ ਲੈਣਾ ਬਿਹਤਰ ਹੋਵੇਗਾ। ਐਕਸਟਰਾ ਵਰਜਿਨ ਤੇਲ ਵਿੱਚ ਐਂਟੀਆਕਸੀਡੈਂਟ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ।

ਚਾਹ ਪੀਣ ਦਾ ਕੀ ਹੈ ਸਹੀ ਸਮਾਂ ? ਡਾਕਟਰ ਤੋਂ ਜਾਣੋ