ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ 'ਬੱਪਾ' ਦੀ ਮੂਰਤੀ, ਜਾਣੋ ਕੀਮਤ
By Neha diwan
2023-09-17, 16:55 IST
punjabijagran.com
ਗਣੇਸ਼ ਚਤੁਰਥੀ
ਗਣੇਸ਼ ਚਤੁਰਥੀ ਦੇ ਕੁਝ ਹੀ ਦਿਨ ਬਾਕੀ ਹਨ। ਗਣੇਸ਼ ਉਤਸਵ 'ਚ ਕਈ ਮੂਰਤੀਆਂ ਦੀ ਚਰਚਾ ਹੁੰਦੀ ਹੈ ਜੋ ਕਾਫੀ ਮਹਿੰਗੀਆਂ ਹੁੰਦੀਆਂ ਹਨ।
ਕਦੋਂ ਹੈ ਗਣੇਸ਼ ਚਤੁਰਥੀ
ਇਸ ਸਾਲ 19 ਸਤੰਬਰ 2023 ਨੂੰ ਇਹ ਤਿਉਹਾਰ ਹਰ ਵਾਰ ਦੀ ਤਰ੍ਹਾਂ ਸਾਡੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਭਾਰਤ ਦੇ ਹਰ ਸ਼ਹਿਰ ਵਿੱਚ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਗਿਨੀਜ਼ ਵਰਲਡ ਰਿਕਾਰਡ
ਰੰਕਾ ਜਵੈਲਰਜ਼ ਦੁਆਰਾ 2013 ਵਿੱਚ ਸੋਨੇ ਦੀ ਬਣੀ ਗਣੇਸ਼ ਮੂਰਤੀ, ਜਿਸਦਾ ਵਜ਼ਨ 3.336 ਕਿਲੋ ਹੈ, ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਹੈ। 400 ਗ੍ਰਾਮ ਸੋਨੇ ਦੀ ਵਰਤੋਂ ਕਰਕੇ 4.5-5 ਫੁੱਟ ਉੱਚੀ ਗਣਪਤੀ ਦੀ ਮੂਰਤੀ ਬਣਾਈ ਸੀ।
ਸਭ ਤੋਂ ਮਹਿੰਗੀ ਮੂਰਤੀ
16.45 ਲੱਖ ਰੁਪਏ ਦੀ ਇਹ ਮੂਰਤੀ ਰੰਕਾ ਜਵੈਲਰਜ਼ ਦੇ ਚਿੰਚਵਾੜ ਆਊਟਲੈੱਟ 'ਚ ਰੱਖੀ ਗਈ ਸੀ। ਇਸ ਨੂੰ ਮੁੰਬਈ ਦੇ ਮਸ਼ਹੂਰ ਲਾਲਬਾਗਚਾ ਰਾਜਾ ਵਾਂਗ ਡਿਜ਼ਾਈਨ ਕੀਤਾ ਗਿਆ ਸੀ।
ਗਣੇਸ਼ ਜੀ ਦੀ ਇਹ ਮੂਰਤੀ ਵੀ ਹੈ ਮਹਿੰਗੀ
ਸੂਰਤ ਦੇ ਪਾਂਡਵ ਪਰਿਵਾਰ ਦੇ ਘਰ 'ਚ ਮੌਜੂਦ ਹੀਰਾ ਗਣੇਸ਼ ਕਰੋੜਾਂ ਰੁਪਏ ਦਾ ਹੈ ਅਤੇ ਇਸ ਦੀ ਉਚਾਈ ਸਿਰਫ 2.44 ਸੈਂਟੀਮੀਟਰ ਹੈ। ਇਹ ਇੱਕ ਅਣਕਟੇ ਹੀਰੇ ਤੋਂ ਬਣੀ ਹੈ ਤੇ ਇਸ ਲਈ ਇਸਦੀ ਕੀਮਤ ਲਗਭਗ 500 ਕਰੋੜ ਰੁਪਏ ਹੈ।
ਜਾਣੋ ਵਿਆਹ 'ਚ ਸਿੰਧੂਰ ਦਾ ਕੀ ਹੈ ਮਹੱਤਵ?
Read More