ਇਹ ਫੁੱਲ ਚੜ੍ਹਾ ਕੇ ਭਗਵਾਨ ਵਿਸ਼ਨੂੰ ਨੂੰ ਕਰੋ ਖੁਸ਼


By Neha diwan2023-06-30, 13:28 ISTpunjabijagran.com

ਪੂਜਾ ਪਾਠ

ਹਿੰਦੂ ਧਰਮ ਵਿੱਚ ਪੂਜਾ ਪਾਠ ਦਾ ਵਿਸ਼ੇਸ਼ ਮਹੱਤਵ ਹੈ। ਫੁੱਲਾਂ ਨੂੰ ਪੂਜਾ ਲਈ ਜ਼ਰੂਰੀ ਪੂਜਾ ਸਮੱਗਰੀ ਵਿੱਚੋਂ ਇੱਕ ਦੱਸਿਆ ਗਿਆ ਹੈ। ਫੁੱਲਾਂ ਦੀ ਵਰਤੋਂ ਹਰ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਵਿਚ ਪੂਜਾ ਲਈ ਕੀਤੀ ਜਾਂਦੀ ਹੈ।

ਫੁੱਲ ਚੜ੍ਹਾਏ ਜਾਂਦੇ ਹਨ

ਨਿਯਮਿਤ ਪੂਜਾ ਦੌਰਾਨ ਦੇਵਤੇ ਨੂੰ ਫੁੱਲ ਚੜ੍ਹਾਏ ਜਾਂਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਸਾਰੇ ਦੇਵੀ-ਦੇਵਤਿਆਂ ਦੇ ਪਸੰਦੀਦਾ ਫੁੱਲ ਵੱਖ-ਵੱਖ ਹੁੰਦੇ ਹਨ। ਦੇਵਤਿਆਂ ਨੂੰ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਖੁਸ਼ ਕੀਤਾ ਜਾ ਸਕਦਾ ਹੈ।

ਭਗਵਾਨ ਵਿਸ਼ਨੂੰ

ਭਗਵਾਨ ਵਿਸ਼ਨੂੰ ਨੂੰ ਕਮਲ, ਕਦਮ, ਚੰਪਾ, ਚਮੇਲੀ, ਕੇਤਕੀ, ਕੇਵੜਾ, ਵੈਜਯੰਤੀ, ਤੁਲਸੀ ਮੰਜਰੀ ਅਤੇ ਅਸ਼ੋਕ ਦੇ ਫੁੱਲ ਬਹੁਤ ਪਿਆਰੇ ਹਨ। ਭਗਵਾਨ ਵਿਸ਼ਨੂੰ ਦੀ ਪੂਜਾ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਤੁਲਸੀ ਮੰਜਰੀ ਅਤੇ ਪੱਤੇ ਚੜ੍ਹਾਏ ਜਾਂਦੇ ਹਨ।

ਕਦੰਬਾ ਦੇ ਫੁੱਲ

ਧਾਰਮਿਕ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਕਿ ਵਿਸ਼ਨੂੰ ਜੀ ਨੂੰ ਕਦੰਬ ਦੇ ਫੁੱਲ ਬਹੁਤ ਪਸੰਦ ਹਨ। ਕਿਹਾ ਜਾਂਦਾ ਹੈ ਕਿ ਕਦੰਬ ਦੇ ਫੁੱਲ ਚੜ੍ਹਾਉਣ ਨਾਲ ਸ਼੍ਰੀ ਹਰੀ ਵਿਸ਼ਨੂੰ ਜਲਦੀ ਪ੍ਰਸੰਨ ਹੋ ਜਾਂਦੇ ਹਨ।

ਤੁਲਸੀ ਮੰਜਰੀ ਤੇ ਪੱਤੇ

ਰੋਜ਼ਾਨਾ ਭਗਵਾਨ ਵਿਸ਼ਨੂੰ ਅਤੇ ਕਾਨ੍ਹਾ ਜੀ ਨੂੰ ਤੁਲਸੀ ਮੰਜਰੀ ਤੇ ਪੱਤੇ ਚੜ੍ਹਾਉਣ ਨਾਲ ਦਸ ਹਜ਼ਾਰ ਜਨਮਾਂ ਦੇ ਪਾਪ ਦੂਰ ਹੋ ਸਕਦੇ ਹਨ। ਐਤਵਾਰ ਅਤੇ ਇਕਾਦਸ਼ੀ 'ਤੇ ਤੁਲਸੀ ਦੇ ਪੱਤੇ ਅਤੇ ਮੰਜਰੀ ਨੂੰ ਨਾ ਤੋੜੋ।

ਇਕਾਦਸ਼ੀ

ਇਸ ਦੇ ਨਾਲ ਹੀ ਇਕਾਦਸ਼ੀ 'ਤੇ ਭਗਵਾਨ ਵਿਸ਼ਨੂੰ ਨੂੰ ਸ਼ਮੀ ਦੇ ਪੱਤੇ ਤੇ ਫੁੱਲ ਚੜ੍ਹਾਉਣ ਨਾਲ ਯਮਰਾਜ ਦੇ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ।

ਕਮਲ

ਪੀਲਾ ਰੰਗ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰਾ ਹੈ। ਪੂਜਾ ਦੌਰਾਨ ਉਨ੍ਹਾਂ ਨੂੰ ਪੀਲੇ ਰੰਗ ਦੇ ਫਲ, ਫੁੱਲ ਤੇ ਪ੍ਰਸ਼ਾਦ ਚੜ੍ਹਾਇਆ ਜਾਂਦੈ। ਵਿਸ਼ਨੂੰ ਜੀ ਨੂੰ ਪੀਲੇ ਕਮਲ, ਕੇਸਰ ਤੇ ਚੰਪਾ ਦੇ ਫੁੱਲ ਚੜ੍ਹਾਉਣ ਨਾਲ ਮਨੁੱਖ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾ ਸਕਦੈ।

ਖੁਸ਼ਬੂਦਾਰ ਫੁੱਲ

ਭਗਵਾਨ ਵਿਸ਼ਨੂੰ ਨੂੰ ਖੁਸ਼ਬੂ ਵਾਲੇ ਫੁੱਲ ਬਹੁਤ ਪਸੰਦ ਹਨ। ਭਗਵਾਨ ਵਿਸ਼ਨੂੰ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਸੁਗੰਧਿਤ ਫੁੱਲ ਚੜ੍ਹਾਓ। ਤੁਸੀਂ ਮੋਗਰਾ, ਚੰਪਾ, ਚਮੇਲੀ ਤੇ ਪਾਰਜਾਤ ਦੇ ਫੁੱਲਾਂ ਵਿੱਚ ਖੁਸ਼ਬੂਦਾਰ ਫੁੱਲ ਚੜ੍ਹਾ ਸਕਦੇ ਹੋ।

ਸਾਉਣ ਮਹੀਨੇ 'ਚ ਸ਼ਰਧਾਲੂ ਨਹੀਂ ਛੂਹ ਸਕਣਗੇ ਕਾਸ਼ੀ ਵਿਸ਼ਵਨਾਥ ਨੂੰ, ਇਹ ਹੈ ਕਾਰਨ