ਤੇਜ਼ੀ ਨਾਲ ਘਟੇਗਾ ਭਾਰ, ਡਾਈਟ 'ਚ ਸ਼ਾਮਲ ਕਰੋ ਇਹ 6 ਆਟੇ


By Neha diwan2023-10-11, 13:50 ISTpunjabijagran.com

ਕਣਕ ਦਾ ਆਟਾ

ਆਮ ਤੌਰ 'ਤੇ ਸਾਡੇ ਘਰਾਂ 'ਚ ਕਣਕ ਦੇ ਆਟੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਭਾਰ ਘਟਾਉਣ ਲਈ ਤੁਹਾਨੂੰ ਆਪਣੀ ਖੁਰਾਕ 'ਚ ਆਟੇ ਦੇ ਕੁਝ ਹੋਰ ਸਿਹਤਮੰਦ ਆਪਸ਼ਨ ਸ਼ਾਮਲ ਕਰਨੇ ਚਾਹੀਦੇ ਹਨ।

ਜਵਾਰ ਦਾ ਆਟਾ

ਜਵਾਰ ਦਾ ਆਟਾ ਭਾਰ ਘਟਾਉਣ ਲਈ ਫਾਇਦੇਮੰਦ ਹੁੰਦਾ ਹੈ। ਜਵਾਰ ਦਾ ਆਟਾ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਕਈ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਹ ਪਾਚਨ ਲਈ ਚੰਗਾ ਹੁੰਦਾ ਹੈ।

ਵੇਸਨ

ਭਾਰ ਘੱਟ ਕਰਨ ਲਈ ਛੋਲਿਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ ਵਿੱਚ ਜ਼ਿੰਕ, ਫੋਲੇਟ ਅਤੇ ਆਇਰਨ ਹੁੰਦਾ ਹੈ। ਇਸ ਦੇ ਨਾਲ ਹੀ ਪ੍ਰੋਟੀਨ ਅਤੇ ਫਾਈਬਰ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।

ਜੌਂ ਦਾ ਆਟਾ

ਭਾਰ ਘਟਾਉਣ ਲਈ ਜੌਂ ਦਾ ਆਟਾ ਵਧੀਆ ਵਿਕਲਪ ਹੈ। ਇਹ ਫਾਈਬਰ ਦਾ ਚੰਗਾ ਸਰੋਤ ਹੈ। ਭੁੱਖ ਨੂੰ ਕੰਟਰੋਲ ਕਰਕੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਰਾਗੀ ਦਾ ਆਟਾ

ਇਹ ਗਲੁਟਨ ਮੁਕਤ ਹੈ ਅਤੇ ਫਾਈਬਰ ਨਾਲ ਭਰਪੂਰ ਹੈ। ਇਹ ਪਚਣ 'ਚ ਵੀ ਆਸਾਨ ਹੁੰਦਾ ਹੈ। ਰਾਗੀ ਦੇ ਆਟੇ ਵਿਚ ਅਮੀਨੋ ਐਸਿਡ ਅਤੇ ਕੈਲਸ਼ੀਅਮ ਵੀ ਜ਼ਿਆਦਾ ਹੁੰਦਾ ਹੈ।

ਸਿੰਘਾੜਾ ਦਾ ਆਟਾ

ਭਾਰ ਘਟਾਉਣ ਲਈ, ਤੁਸੀਂ ਆਪਣੀ ਖੁਰਾਕ ਵਿੱਚ ਸਿੰਘਾੜੇ ਦੇ ਆਟੇ ਨੂੰ ਸ਼ਾਮਲ ਕਰ ਸਕਦੇ ਹੋ। ਇਸ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਹੱਡੀਆਂ ਲਈ ਫਾਇਦੇਮੰਦ ਹੁੰਦਾ ਹੈ।

ਬਾਜਰੇ ਦਾ ਆਟਾ

ਰਾਜਗੀਰਾ ਤੇ ਬਾਜਰਾ ਵਰਗੇ ਆਟੇ ਵੀ ਭਾਰ ਘਟਾਉਣ ਲਈ ਫਾਇਦੇਮੰਦ ਹੁੰਦੇ ਹਨ। ਇਹ ਆਟੇ ਗੁਣਾਂ ਨਾਲ ਭਰਪੂਰ ਹੁੰਦੇ ਹਨ ਅਤੇ ਭਾਰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।

ਸਿੰਘਾੜੇ ਦੇ ਆਟੇ ਦੀ ਰੋਟੀ ਖਾਣ ਦੇ ਹਨ ਕਈ ਫਾਇਦੇ