ਤੁਹਾਡੀ ਅੱਖ ਦਾ ਫੜਕਣਾ ਬਦਲ ਸਕਦੈ ਤੁਹਾਡੀ ਕਿਸਮਤ, ਜਾਣੋ
By Neha diwan
2024-01-12, 13:19 IST
punjabijagran.com
ਅੱਖਾਂ ਦਾ ਫੜਕਣਾ
ਤੁਸੀਂ ਅਕਸਰ ਘਰ ਦੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਅੱਖਾਂ ਦਾ ਫੜਕਣਾ ਜ਼ਿੰਦਗੀ ਦੇ ਕਈ ਸੰਕੇਤ ਦੇ ਸਕਦਾ ਹੈ। ਕਈ ਵਾਰ ਤੁਹਾਡੀ ਇੱਕ ਅੱਖ ਭਵਿੱਖ ਲਈ ਮਾੜੇ ਸੰਕੇਤ ਦੇ ਸਕਦੀ ਹੈ।
ਖੱਬੀ ਅੱਖ ਦਾ ਫੜਕਣਾ
ਖੱਬੀ ਅੱਖ ਫੜਕਣਾ ਵਧੇਰੇ ਸ਼ੁਭ ਮੰਨਿਆ ਜਾਂਦਾ ਹੈ ਤੇ ਪੁਰਸ਼ਾਂ ਦੀ ਸੱਜੀ ਅੱਖ ਦਾ ਫੜਕਣਾ ਸ਼ੁਭ ਮੰਨਿਆ ਜਾਂਦੈ।
ਕਿਹੜੀ ਅੱਖ ਦਾ ਫੜਕਣਾ ਸ਼ੁਭ?
ਕਿਸੇ ਵੀ ਔਰਤ ਦੀ ਖੱਬੀ ਅੱਖ ਦਾ ਫੜਕਣਾ ਉਸ ਲਈ ਸ਼ੁਭ ਸੰਕੇਤ ਹੈ। ਇਸ ਅੱਖ ਦਾ ਕਦੇ-ਕਦਾਈਂ ਫੜਕਣਾ ਤੁਹਾਡੇ ਲਈ ਸ਼ੁਭ ਹੋ ਸਕਦਾ ਹੈ ਅਤੇ ਤੁਹਾਨੂੰ ਇਸ ਦੇ ਚੰਗੇ ਨਤੀਜੇ ਮਿਲਣਗੇ।
ਪਲਕ ਫੜਕਣ ਦਾ ਕੀ ਅਰਥ
ਜੇ ਤੁਹਾਡੀਆਂ ਅੱਖਾਂ ਦੀ ਉਪਰਲੀ ਪਲਕ ਵਾਰ-ਵਾਰ ਫੜਕਦੀ ਹੈ ਤਾਂ ਸਮਝ ਲਓ ਕਿ ਤੁਹਾਡੇ ਘਰ ਕੋਈ ਮਹਿਮਾਨ ਆ ਸਕਦੈ।
ਖੱਬੀ ਅੱਖ ਫੜਕਣਾ ਦਾ ਕੀ ਅਰਥ ਹੈ?
ਤੁਹਾਡੀ ਖੱਬੀ ਅੱਖ ਦੇ ਫੜਕਣਾ ਦਾ ਮਤਲਬ ਹੈ ਇੱਕ ਸਕਾਰਾਤਮਕ ਸ਼ਗਨ। ਤੁਹਾਨੂੰ ਨਵੇਂ ਕੱਪੜੇ ਮਿਲਣ ਦੀ ਬਹੁਤ ਸੰਭਾਵਨਾ ਹੈ, ਤੁਹਾਡੀ ਜਲਦੀ ਹੀ ਕਿਸੇ ਨਵੇਂ ਦੋਸਤ ਨਾਲ ਮੁਲਾਕਾਤ ਹੋ ਸਕਦੀ ਹੈ।
ਅੱਖ ਫੜਕਣ ਦਾ ਸੰਕੇਤ
ਤੁਹਾਡੀ ਖੱਬੀ ਅੱਖ ਦਾ ਫੜਕਣਾ ਵੀ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਸੀਂ ਦੂਜਿਆਂ ਦੇ ਵਿਚਾਰਾਂ ਦੀ ਪਰਵਾਹ ਕਰਨਾ ਬੰਦ ਕਰ ਦਿੱਤਾ ਹੈ। ਇਹ ਸਮਾਂ ਹੈ ਕਿ ਤੁਸੀਂ ਜੋ ਚਾਹੁੰਦੇ ਹੋ ਉਸ 'ਤੇ ਧਿਆਨ ਕੇਂਦਰਿਤ ਕਰੋ।
ਮਰਦਾਂ ਦੀ ਅੱਖ ਫੜਕਣਾ
ਮਰਦਾਂ ਦੀ ਗੱਲ ਕਰੀਏ ਤਾਂ ਸੱਜੀ ਅੱਖ ਦਾ ਫੜਕਣਾ ਸ਼ੁਭ ਮੰਨਿਆ ਜਾਂਦਾ ਹੈ। ਭਾਵ ਜੇਕਰ ਤੁਹਾਡੀ ਸੱਜੀ ਅੱਖ ਫੜਕਣ ਰਹੀ ਹੈ ਤਾਂ ਤੁਹਾਡੇ ਨਾਲ ਕੁਝ ਚੰਗਾ ਹੋਣ ਵਾਲਾ ਹੈ।
ਵਿਗਿਆਨਕ ਕਾਰਨ
ਜਦੋਂ ਤੁਸੀਂ ਆਪਣੀਆਂ ਅੱਖਾਂ 'ਤੇ ਬਹੁਤ ਜ਼ਿਆਦਾ ਤਣਾਅ ਪਾਉਂਦੇ ਹੋ ਜਾਂ ਤੁਹਾਨੂੰ ਪੂਰੀ ਨੀਂਦ ਨਹੀਂ ਆਉਂਦੀ ਜਾਂ ਤੁਹਾਡੇ ਦਿਮਾਗ ਵਿੱਚ ਤਣਾਅ ਹੁੰਦਾ ਹੈ ਜਾਂ ਤੁਸੀਂ ਬਹੁਤ ਜ਼ਿਆਦਾ ਸਕ੍ਰੀਨ ਟਾਈਮ ਬਿਤਾਉਂਦੇ ਹੋ।
ਕੀ ਘਰ 'ਚ ਉੱਲੂ ਦੀ ਮੂਰਤੀ ਰੱਖਣਾ ਠੀਕ ਹੈ? ਜਾਣੋ ਵਾਸਤੂ ਕੀ ਕਹਿੰਦਾ ਹੈ
Read More