ਭਗਵਾਨ ਗਣੇਸ਼ ਨੂੰ ਸਭ ਤੋਂ ਪਹਿਲਾਂ ਪੂਜਿਆ ਜਾਂਦਾ ਹੈ। ਉਨ੍ਹਾਂ ਦਾ ਨਾਂ ਵਿਘਨਹਰਤਾ ਹੈ। ਉਹ ਲੋਕਾਂ ਦੇ ਦੁੱਖ ਦੂਰ ਕਰਦੇ ਹਨ ਤੇ ਉਨ੍ਹਾਂ ਦੀ ਤਸਵੀਰ ਜਾਂ ਮੂਰਤੀ ਨੂੰ ਘਰ 'ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ ।
ਗਣੇਸ਼ ਜੀ ਨੂੰ ਗਣੇਸ਼ ਚਤੁਰਥੀ ਦੇ ਸ਼ੁੱਭ ਅਵਸਰ 'ਤੇ ਘਰ ਲਿਆਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਚੰਗਾ ਫ਼ਲ ਮਿਲਦਾ ਹੈ।
ਵਾਸਤੂ ਦੇ ਅਨੁਸਾਰ ਘਰ 'ਚ ਗਣੇਸ਼ ਜੀ ਦੀ ਮੂਰਤੀ ਲਿਆਉਂਦੇ ਸਮੇਂ ਉਨ੍ਹਾਂ ਦਾ ਮੂੰਹ ਸਹੀ ਦਿਸ਼ਾ 'ਚ ਹੋਣਾ ਚਾਹੀਦਾ ਹੈ। ਘਰ 'ਚ ਸੁੱਖ ਸ਼ਾਂਤੀ ਆਉਂਦੀ ਹੈ।
ਗਣੇਸ਼ ਜੀ ਦੀ ਮੂਰਤੀ ਨੂੰ ਉੱਤਰ ਜਾਂ ਦੱਖਣ 'ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਖੁਸ਼ਹਾਲੀ ਤੇ ਸਕਾਰਤਮਕਤਾ ਊਰਜਾ ਬਣੀ ਰਹਿੰਦੀ ਹੈ।
ਭਗਵਾਨ ਗਣੇਸ਼ ਦਾ ਮੂੰਹ ਵਾਸਤੂ ਦੇ ਅਨੁਸਾਰ ਉਤਰ-ਪੂਰਬ ਦਿਸ਼ਾ 'ਚ ਹੋਣਾ ਚਾਹੀਦਾ ਹੈ। ਇਸ ਦਿਸ਼ਾ 'ਚ ਭਗਵਾਨ ਜੀ ਨੂੰ ਰੱਖਣ ਨਾਲ ਸਕਾਰਤਮਕਤਾ ਊਰਜਾ ਮਿਲਦੀ ਹੈ।
ਭਗਵਾਨ ਗਣੇਸ਼ ਨੂੰ ਮੋਦਕ ਕਾਫ਼ੀ ਪਸੰਦ ਹਨ। ਇਸ ਲਈ ਉਨ੍ਹਾਂ ਦੇ ਹੱਥ 'ਚ ਮੋਦਕ ਤੇ ਕੋਲ ਬੈਠੇ ਚੂਹੇ ਵਾਲੀ ਮੂਰਤੀ ਨੂੰ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।
ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਸਹੀ ਦਿਸ਼ਾ 'ਚ ਰੱਖਣ ਨਾਲ ਭਗਵਾਨ ਦੀ ਕਿਰਪਾ ਬਣੀ ਰਹਿੰਦੀ ਹੈ। ਇਸ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।