ਅਜਿਹਾ ਕਿਹੜਾ ਪੰਛੀ ਹੈ ਜੋ ਸਾਲ 'ਚ ਸਿਰਫ਼ ਇੱਕ ਵਾਰ ਪੀਂਦਾ ਹੈ ਪਾਣੀ ?
By Neha diwan
2023-08-14, 12:35 IST
punjabijagran.com
ਪਾਣੀ
ਜਾਨਵਰ ਹੋਵੇ ਜਾਂ ਇਨਸਾਨ, ਪਾਣੀ ਹਰ ਕੋਈ ਪੀਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ 'ਚ ਇਕ ਅਜਿਹਾ ਪੰਛੀ ਵੀ ਹੈ ਜੋ ਕਦੇ ਪਾਣੀ ਨਹੀਂ ਪੀਂਦਾ। ਤੁਹਾਨੂੰ ਇਹ ਸੁਣ ਕੇ ਅਜੀਬ ਲੱਗੇਗਾ ਪਰ ਇਹ ਸੱਚ ਹੈ।
ਕਿਹੜਾ ਪੰਛੀ ਪਾਣੀ ਨਹੀਂ ਪੀਂਦਾ
ਜੈਕੋਬਿਨ ਕੋਕੂ ਇੱਕ ਅਜਿਹਾ ਜਾਨਵਰ ਹੈ ਜੋ ਪਾਣੀ ਪੀਣਾ ਪਸੰਦ ਨਹੀਂ ਕਰਦਾ। ਇਹ ਬਰਸਾਤ ਦੇ ਮੌਸਮ ਵਿੱਚ ਸਾਲ ਵਿੱਚ ਇੱਕ ਵਾਰ ਹੀ ਪਾਣੀ ਪੀਂਦਾ ਹੈ। ਇਸਨੂੰ ਆਮ ਭਾਸ਼ਾ ਵਿੱਚ ਬੰਬੀਹਾ ਵੀ ਕਿਹਾ ਜਾਂਦਾ ਹੈ।
ਜੈਕੋਬਿਨ ਕੋਕੂ ਨਾਲ ਜੁੜੀਆਂ ਗੱਲਾਂ
ਬੰਬੀਹਾ ਭਾਵ ਚਾਤਕ ਨੂੰ ਭਾਰਤ ਵਿੱਚ ਖੁਸ਼ਕਿਸਮਤ ਪੰਛੀ ਵਜੋਂ ਵੀ ਦੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਮੀਂਹ ਦਾ ਪਾਣੀ ਹੀ ਪੀਂਦਾ ਹੈ। ਉਹ ਵੀ ਇਸ ਬਰਸਾਤੀ ਪਾਣੀ ਨੂੰ ਸਾਲ ਵਿੱਚ ਇੱਕ ਵਾਰ ਹੀ ਪੀਂਦਾ ਹੈ।
ਜੈਕੋਬਿਨ ਕੋਕੂ ਪ੍ਰਜਾਤੀ
ਭਾਰਤ ਵਿੱਚ ਬੰਬੀਹਾ ਦੀਆਂ 2 ਕਿਸਮਾਂ ਪਾਈਆਂ ਜਾਂਦੀਆਂ ਹਨ। ਇਸ ਪੰਛੀ ਦੀ ਇੱਕ ਵਿਲੱਖਣ ਗੱਲ ਇਹ ਹੈ ਕਿ ਇਹ ਆਪਣੇ ਆਂਡੇ ਦੂਜੇ ਪੰਛੀਆਂ ਦੇ ਆਲ੍ਹਣੇ ਵਿੱਚ ਦਿੰਦਾ ਹੈ।
ਇੱਥੇ ਹੀ ਹੁੰਦੈ ਬੰਬੀਹਾ
ਬੰਬੀਹਾ ਆਪਣੇ ਮੇਜ਼ਬਾਨਾਂ ਦੇ ਰੂਪ ਵਿੱਚ ਬੱਬਲ ਅਤੇ ਬੁਲਬੁਲ ਦੇ ਆਕਾਰ ਦੇ ਪੰਛੀਆਂ ਨੂੰ ਵੇਖਦਾ ਹੈ। ਬੰਬੀਹਾ ਪੰਛੀ ਸਿਰਫ਼ ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ਵਿੱਚ ਹੀ ਪਾਇਆ ਜਾਂਦਾ ਹੈ।
ਅਸਮਾਨ ਨੂੰ ਰਹਿੰਦੈ ਦੇਖਦਾ
ਇਹ ਪੰਛੀ ਜ਼ਿਆਦਾਤਰ ਸਮਾਂ ਅਸਮਾਨ ਵਿੱਚ ਝਾਕਦਾ ਰਹਿੰਦਾ ਹੈ। ਤਾਂ ਕਿ ਇਹ ਮੀਂਹ ਦੀ ਪਾਣੀ ਪੀ ਸਕੇ। ਕਿਹਾ ਜਾਂਦਾ ਹੈ ਕਿ ਇਸ ਪੰਛੀ ਦੇ ਸਾਹਮਣੇ ਜਿੰਨਾ ਮਰਜ਼ੀ ਸਾਫ਼ ਪਾਣੀ ਰੱਖੋ, ਇਹ ਨਹੀਂ ਪੀਵੇਗਾ।
Jewellery Designs: ਟ੍ਰੈਡੀਸ਼ਨਲ ਲੁੱਕ ਲਈ ਟ੍ਰਾਈ ਕਰੋ ਗਹਿਣਿਆਂ ਦੇ ਇਹ ਡਿਜ਼ਾਈਨ
Read More