ਸੁੰਬਲ ਤੌਕੀਰ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ ਜਿਸ ਨੇ ਆਪਣੀ ਪ੍ਰਤਿਭਾ ਦੇ ਬਲਬੂਤੇ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।
ਅਦਾਕਾਰਾ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਆਪਣੇ ਕਾਲੇ ਰੰਗ ਕਾਰਨ ਕਈ ਤਾਅਨੇ ਝੱਲਣੇ ਪਏ ਪਰ ਅਦਾਕਾਰਾ ਸਾਂਵਲੇ ਹੋਣ ਦੇ ਬਾਵਜੂਦ ਅੱਜ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ
'ਇਮਲੀ' ਨਾਲ ਹਰ ਘਰ 'ਚ ਪ੍ਰਸਿੱਧੀ ਹਾਸਲ ਕਰਨ ਵਾਲੀ ਸੁੰਬਲ ਤੌਕੀਰ ਨੂੰ 'ਬਿੱਗ ਬੌਸ 16' 'ਚ ਵੀ ਕਾਫੀ ਪਸੰਦ ਕੀਤਾ ਗਿਆ ਸੀ। ਉਸ ਦੀ ਸਾਦਗੀ ਅਤੇ ਜ਼ਿਆਦਾ ਨਾ ਬੋਲਣ ਦਾ ਢੰਗ ਸਭ ਨੂੰ ਪਸੰਦ ਸੀ।
ਸਾਲ 2011 'ਚ ਸੁੰਬਲ ਸੀਰੀਅਲ 'ਚੰਦਰਗੁਪਤ ਮੌਰਿਆ' 'ਚ ਸ਼ੁਭਦਾ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੋਧਾ ਅਕਬਰ' 'ਚ ਮਹਿਤਾਬ ਦਾ ਕਿਰਦਾਰ ਨਿਭਾਇਆ।
ਸਾਂਵਲੇ ਰੰਗ ਵਾਲੀ ਸੁੰਬਲ ਤੌਕੀਰ ਨੇ ਵੱਡੇ ਪਰਦੇ 'ਤੇ ਵੀ ਆਪਣਾ ਸੁਹਜ ਫੈਲਾਇਆ ਹੈ। ਅਭਿਨੇਤਰੀ ਨੇ ਸਾਲ 2019 'ਚ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਆਰਟੀਕਲ 15' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਸੁੰਬਲ ਤੌਕੀਰ ਖਾਨ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਸਨੂੰ ਰੰਗ ਕਾਰਨ ਮੁੱਖ ਭੂਮਿਕਾ ਨਹੀਂ ਮਿਲ ਰਹੀ ਸੀ ਤੇ ਲੀਡ ਅਦਾਕਾਰਾ ਬਣਨ ਲਈ ਉਸ ਨੂੰ ਕਾਫੀ ਸੰਘਰਸ਼ ਕਰਨਾ ਪਿਆ।