NEET UG Exam: ਕਦੋਂ ਤੇ ਕਿਵੇਂ ਸ਼ੁਰੂ ਹੋਈ ਸੀ NEET ਪ੍ਰੀਖਿਆ


By Neha diwan2024-06-20, 16:43 ISTpunjabijagran.com

NEET UG

NEET UG ਪ੍ਰੀਖਿਆ ਨੂੰ ਲੈ ਕੇ ਦੇਸ਼ ਭਰ 'ਚ ਹੰਗਾਮਾ ਹੋ ਰਿਹੈ। ਇਸ ਵਾਰ 24 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਨਤੀਜਿਆਂ 'ਚ ਬੇਨਿਯਮੀਆਂ ਕਾਰਨ ਵਿਦਿਆਰਥੀਆਂ ਨੇ ਜ਼ੋਰਦਾਰ ਆਵਾਜ਼ ਉਠਾਈ ਸੀ।

ਨਤੀਜਾ ਹੋਇਆ ਰੱਦ

ਮਾਮਲੇ ਦੀ ਜਾਂਚ ਤੋਂ ਬਾਅਦ ਨਤੀਜਾ ਰੱਦ ਕਰ ਦਿੱਤਾ ਗਿਆ ਤੇ ਹੁਣ ਐਨਟੀਏ ਵੱਲੋਂ ਜਲਦੀ ਹੀ ਦੁਬਾਰਾ ਪ੍ਰੀਖਿਆ ਕਰਵਾਈ ਜਾਵੇਗੀ। ਬਹੁਤ ਸਾਰੇ ਬੱਚਿਆਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

NEET ਪ੍ਰੀਖਿਆ ਕਦੋਂ ਸ਼ੁਰੂ ਹੋਈ?

ਦੇਸ਼ ਵਿੱਚ ਪਹਿਲੀ ਵਾਰ NEET ਪ੍ਰੀਖਿਆ 05 ਮਈ 2013 ਨੂੰ ਕਰਵਾਈ ਗਈ ਸੀ। ਮੈਡੀਕਲ ਕੌਂਸਲ ਆਫ ਇੰਡੀਆ (MCI) ਨੇ ਇਹ ਐਲਾਨ ਕੀਤਾ ਹੈ। 2018 ਤੋਂ ਬਾਅਦ, ਇਸ ਦੀ ਜ਼ਿੰਮੇਵਾਰੀ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਦਿੱਤੀ ਗਈ ਸੀ।

NEET UG ਪ੍ਰੀਖਿਆ ਕਿਵੇਂ ਸ਼ੁਰੂ ਹੋਈ?

NTA ਨਾ ਸਿਰਫ NEET ਪ੍ਰੀਖਿਆ ਦਾ ਆਯੋਜਨ ਕਰਦਾ ਹੈ, ਸਗੋਂ ਇਹ ਦੇਸ਼ ਭਰ 'ਚ ਕਈ ਵੱਡੀਆਂ ਪ੍ਰੀਖਿਆਵਾਂ ਦਾ ਆਯੋਜਨ ਵੀ ਕਰਦਾ ਹੈ। ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ MBBS ਅਤੇ BDS ਕੋਰਸਾਂ ਵਿੱਚ ਦਾਖਲਾ ਲਿਆ ਜਾਂਦਾ ਹੈ।

NEET ਦੀ ਸ਼ੁਰੂਆਤ ਹੋਈ

ਪਹਿਲਾਂ ਹਰ ਰਾਜ ਆਪਣੇ ਮੈਡੀਕਲ ਕਾਲਜਾਂ ਲਈ ਵੱਖ-ਵੱਖ ਦਾਖਲਾ ਪ੍ਰੀਖਿਆਵਾਂ ਲੈਂਦਾ ਸੀ। ਉਮੀਦਵਾਰਾਂ ਨੂੰ ਇੱਕ ਸਾਲ ਵਿੱਚ ਇੱਕ ਤੋਂ ਵੱਧ ਦਾਖਲਾ ਪ੍ਰੀਖਿਆਵਾਂ ਵਿੱਚ ਬੈਠਣਾ ਪੈਂਦਾ ਸੀ। ਇਸ ਲ਼ਈ ਟੈਸਟ NEET ਸ਼ੁਰੂ ਕੀਤਾ ਗਿਆ ਸੀ।

ਪਹਿਲਾਂ ਮੈਡੀਕਲ ਵਿੱਚ ਦਾਖਲਾ

NEET ਪ੍ਰੀਖਿਆ ਤੋਂ ਪਹਿਲਾਂ, ਆਲ ਇੰਡੀਆ ਪ੍ਰੀ ਮੈਡੀਕਲ ਟੈਸਟ (AIPMT) ਦੇਸ਼ ਭਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਦੇ ਨਾਲ, ਰਾਜਾਂ ਅਤੇ ਕਈ ਮੈਡੀਕਲ ਕਾਲਜਾਂ ਦੁਆਰਾ ਦਾਖਲਾ ਪ੍ਰੀਖਿਆਵਾਂ ਵੀ ਕਰਵਾਈਆਂ ਗਈਆਂ।

ਕਦੋਂ ਨਹੀਂ ਹੋਈ ਸੀ NEET

NEET ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਕਈ ਰਾਜਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਸਾਲ 2014 ਅਤੇ 2015 ਵਿੱਚ NEET ਪ੍ਰੀਖਿਆ ਨਹੀਂ ਕਰਵਾਈ ਗਈ ਸੀ।

Emergency Passport ਕੀ ਹੈ, ਜਾਣੋ ਕਿਨ੍ਹਾਂ ਹਾਲਾਤਾਂ 'ਚ ਕਰ ਸਕਦੇ ਹੋ ਅਪਲਾਈ